06-12- 2024
TV9 Punjabi
Author: Isha Sharma
ਸਰਦੀਆਂ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ ਬਜ਼ਾਰ ਵਿੱਚ ਭਰਪੂਰ ਮਾਤਰਾ ਵਿੱਚ ਮਿਲਦੀਆਂ ਹਨ ਅਤੇ ਬਹੁਤ ਸਾਰੀਆਂ ਹਰੀਆਂ ਸਬਜ਼ੀਆਂ ਗਰਮ ਤਾਸੀਰ ਦੀਆਂ ਹੁੰਦੀਆਂ ਹਨ, ਇਸ ਲਈ ਇਹ ਸਰਦੀਆਂ ਵਿੱਚ ਸਰੀਰ ਨੂੰ ਗਰਮ ਰੱਖਣ ਵਿੱਚ ਮਦਦ ਮਿਲਦੀ ਹੈ।
Pic: Getty
ਸਰ੍ਹੋਂ ਦਾ ਸਾਗ ਸਰਦੀਆਂ ਵਿੱਚ ਬਹੁਤ ਖਾਧਾ ਜਾਂਦਾ ਹੈ, ਕਿਉਂਕਿ ਇਹ ਸਵਾਦ ਨਾਲ ਭਰਪੂਰ ਹੋਣ ਦੇ ਨਾਲ-ਨਾਲ ਗੁਣਾਂ ਦਾ ਖਜ਼ਾਨਾ ਵੀ ਹੈ। Pic:indianfusionkitchenrecipes
ਸਰਦੀਆਂ ਵਿੱਚ ਬਾਜਰੇ ਨੂੰ ਭੋਜਨ ਵਿੱਚ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਰੋਜ਼ਾਨਾ ਇੱਕ ਤੋਂ ਦੋ ਰੋਟੀਆਂ ਖਾਣ ਨਾਲ ਠੰਡ ਤੋਂ ਬਚਾਅ ਹੁੰਦਾ ਹੈ।Pic : Kavita_kolalgi
ਬਹੁਤੇ ਲੋਕ ਸਰ੍ਹੋਂ ਦੇ ਸਾਗ ਅਤੇ ਮੱਕੀ ਦੀ ਰੋਟੀ ਦੇ ਕਾਮਬੀਨੇਸ਼ਨ ਬਾਰੇ ਜਾਣਦੇ ਹਨ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਬਾਜਰੇ ਦੀ ਰੋਟੀ ਨੂੰ ਸਰ੍ਹੋਂ ਦੇ ਸਾਗ ਨਾਲ ਕਿਉਂ ਨਹੀਂ ਖਾਂਦੇ। Pic:_jaishreecooks
ਆਯੁਰਵੇਦ ਮਾਹਿਰ ਕਿਰਨ ਗੁਪਤਾ ਦਾ ਕਹਿਣਾ ਹੈ ਕਿ ਬਾਜਰੇ ਦੀ ਤਾਸੀਰ ਗਰਮ ਹੁੰਦੀ ਹੈ, ਉਥੇ ਹੀ ਸਰ੍ਹੋਂ ਦੀ ਤਾਸੀਰ ਵੀ ਗਰਮ ਹੁੰਦੀ ਹੈ, ਇਸ ਲਈ ਸਰ੍ਹੋਂ ਅਤੇ ਬਾਜਰੇ ਨੂੰ ਇੱਕਠੇ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। Pic:deepika_ka_panna
ਮਾਹਿਰ ਕਿਰਨ ਗੁਪਤਾ ਦਾ ਕਹਿਣਾ ਹੈ ਕਿ ਸਰ੍ਹੋਂ ਦਾ ਸਾਗ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਪਰ ਇਸ ਨੂੰ ਤਿਆਰ ਕਰਦੇ ਸਮੇਂ ਮਸਾਲੇ ਅਤੇ ਤੇਲ ਦੀ ਵਰਤੋਂ ਬਹੁਤ ਘੱਟ ਕਰਨੀ ਚਾਹੀਦੀ ਹੈ। Pic:_adeliciousmeal
ਜਿਨ੍ਹਾਂ ਲੋਕਾਂ ਨੂੰ ਐਸੀਡਿਟੀ ਜ਼ਿਆਦਾ ਹੁੰਦੀ ਹੈ ਜਾਂ ਬਲੋਟਿੰਗ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਨੂੰ ਸਰ੍ਹੋਂ ਦਾ ਸਾਗ ਨਹੀਂ ਖਾਣਾ ਚਾਹੀਦਾ Pic:radhas.culinary