02-11- 2025
TV9 Punjabi
Author:Yashika.Jethi
ਸ਼ਾਹਰੁਖ ਖਾਨ 2 ਨਵੰਬਰ ਨੂੰ ਆਪਣਾ 60ਵਾਂ ਜਨਮਦਿਨ ਮਨਾਉਣ ਵਾਲੇ ਹਨ। ਐਕਟਰ ਦੇ ਇਸ ਖ਼ਾਸ ਦਿਨ ਨੂੰ ਸੈਲੀਬ੍ਰੇਟ ਕਰਨ ਦੀ ਤਿਆਰੀ ਪੂਰੀ ਹੋ ਚੁੱਕੀ ਹੈ।
ਉਹਨਾਂ ਨੇ ਇਸ ਖ਼ਾਸ ਮੌਕੇ ਲਈ ਅਲੀਬਾਗ ਵਿਚਲੇ ਆਪਣੇ ਫਾਰਮਹਾਊਸ ‘ਚ ਸੈਲੀਬ੍ਰੇਸ਼ਨ ਦੀ ਸ਼ੁਰੂਆਤ ਕਰ ਦਿੱਤੀ ਹੈ, ਜੋ ਕਾਫ਼ੀ ਸ਼ਾਨਦਾਰ ਹੋਣ ਵਾਲੀ ਹੈ।
ਪਾਰਟੀ ਵਿੱਚ ਉਹਨਾਂ ਦੇ ਨੇੜਲੇ ਦੋਸਤ ਅਤੇ ਪਰਿਵਾਰਕ ਮੈਂਬਰ ਸ਼ਾਮਲ ਹੋ ਰਹੇ ਹਨ। ਹਾਲ ਹੀ ਵਿੱਚ ਕੋਰੀਓਗ੍ਰਾਫਰ-ਡਾਇਰੈਕਟਰ ਫਰਾਹ ਖਾਨ ਨੇ ਅਲੀਬਾਗ ਜਾਣ ਦਾ ਵੀਡੀਓ ਸ਼ੇਅਰ ਕੀਤਾ ਹੈ।
ਫ਼ਿਲਮਮੇਕਰ ਕਰਨ ਜੌਹਰ ਅਤੇ ਫਰਾਹ ਖਾਨ ਇਸ ਪਾਰਟੀ ਲਈ ਆਰ.ਓ.-ਆਰ.ਓ. ਫੈਰੀ ਰਾਹੀਂ ਅਲੀਬਾਗ ਵੱਲ ਰਵਾਨਾ ਹੋਏ, ਜਿਸਦਾ ਵੀਡੀਓ ਸਾਹਮਣੇ ਆਇਆ ਹੈ।
ਵੀਡੀਓ ਵਿੱਚ ਫਰਾਹ, ਕਰਨ ਤੋਂ ਫੈਰੀ ਵਿੱਚ ਲੋਕਾਂ ਨਾਲ ਸਫ਼ਰ ਕਰਨ ਦੇ ਅਨੁਭਵ ਬਾਰੇ ਪੁੱਛਦੀ ਹੈ, ਜਿਸ ‘ਤੇ ਉਹ ਜਵਾਬ ਦਿੰਦੇ ਹੈ ਕਿ ਇਹ ਸ਼ਾਨਦਾਰ ਹੈ।
ਫੈਰੀ ਵਿੱਚ ਫਰਾਹ ਅਤੇ ਕਰਨ ਦੇ ਨਾਲ ਨਵਿਆ ਨਵੇਲੀ ਨੰਦਾ ਅਤੇ ਉਸਦੇ ਦੋਸਤ ਵੀ ਮੌਜੂਦ ਹਨ, ਜਿਨ੍ਹਾਂ ਦਾ ਵੀਡੀਓ ਫਰਾਹ ਨੇ ਆਪਣੀ ਸਟੋਰੀ ‘ਚ ਲਗਾਇਆ ਹੈ।
ਸ਼ਾਹਰੁਖ ਦਾ ਅਲੀਬਾਗ ਵਿੱਚ ਫਾਰਮਹਾਊਸ ਕਾਫ਼ੀ ਮਸ਼ਹੂਰ ਅਤੇ ਲਗਜ਼ਰੀ ਹੈ। ਜਾਣਕਾਰੀ ਮੁਤਾਬਕ, ਇਸਦੀ ਕੀਮਤ 15 ਕਰੋੜ ਰੁਪਏ ਹੈ।