04-10- 2025
TV9 Punjabi
Author: Yashika.Jethi
ਕਾਜੋਲ ਅਤੇ ਟਵਿੰਕਲ ਖੰਨਾ ਬਾਲੀਵੁੱਡ ਦੀਆਂ ਦੋ ਸਭ ਤੋਂ ਵੱਡੀਆਂ ਐਕਟ੍ਰੇਸ ਹਨ। ਇਹ ਦੋਵੇਂ ਇਕੱਠੇ ਪ੍ਰਾਈਮ ਸ਼ੋਅ ਵੀਡੀਓ ਹੋਸਟ ਕਰ ਰਹੀਆਂ ਹਨ ।
ਇਸ ਸ਼ੋਅ ਦਾ ਨਾਮ "ਟੂ ਮਚ ਵਿਦ ਕਾਜੋਲ ਐਂਡ ਟਵਿੰਕਲ" ਹੈ, ਜਿਸ ਦੇ ਹੁਣ ਤੱਕ ਦੋ ਐਪੀਸੋਡ ਆ ਚੁੱਕੇ ਹਨ।
ਇਸ ਸਭ ਦੇ ਵਿਚਕਾਰ, ਜਾਣਦੇ ਹਾਂ ਕਿ ਕਾਜੋਲ ਅਤੇ ਟਵਿੰਕਲ ਵਿੱਚੋਂ ਕੌਣ ਅਮੀਰ ਹੈ।
51 ਸਾਲਾ ਕਾਜੋਲ ਨੇ 1992 ਵਿੱਚ ਫਿਲਮ 'ਬੇਖੁਦਾ' ਤੋ ਇੰਡਸਟਰੀ ਵਿੱਚ ਕਦਮ ਰਖੇ ਸਨ ।
ਟਵਿੰਕਲ ਖੰਨਾ ਨੇ ਫਿਲਮ ਬਰਸਾਤ ਨਾਲ ਬਾਲੀਵੁੱਡ ਵਿੱਚ ਆਪਣੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਜਾਨ, ਦਿਲ ਤੇਰਾ ਦੀਵਾਨਾ, ਇਤਿਹਾਸ ਅਤੇ ਮੇਲਾ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ।
ਖਬਰਾਂ ਦੇ ਮੁਤਾਬਕ, ਕਾਜੋਲ ਦੀ ਕੁੱਲ ਜਾਇਦਾਦ $30 ਮਿਲੀਅਨ ਡਾਲਰ ਯਾਨੀ ਕੀ ਲਗਭਗ 249 ਕਰੋੜ ਰੁਪਏ ਹੈ। ਜਦੋਂ ਕਿ ਟਵਿੰਕਲ ਦੀ ਕੁੱਲ ਜਾਇਦਾਦ 350 ਕਰੋੜ ਰੁਪਏ ਦੱਸੀ ਜਾਂਦੀ ਹੈ।