ਪੰਜਾਬ 'ਚ ਬਦਲਦੇ ਮੌਸਮ ਦਾ ਅਸਰ, ਰੇਡ ਤੋਂ ਆਰੇਂਜ਼ ਸ੍ਰੇਣੀ 'ਚ ਪਹੁੰਚਿਆ AQI

29 Nov 2023

TV9 Punjabi

ਪੰਜਾਬ ‘ਚ ਬਦਲਦੇ ਮੌਸਮ ਦਾ ਅਸਰ AQI ‘ਤੇ ਸਾਫ ਦਿਖਾਈ ਦੇ ਰਿਹਾ ਹੈ। ਪੂਰੇ ਸੂਬੇ ‘ਚ ਕਈ ਥਾਵਾਂ ‘ਤੇ ਬੱਦਲ ਛਾਏ ਰਹਿਣ ਅਤੇ ਤੇਜ਼ ਹਵਾਵਾਂ ਦੇ ਨਾਲ-ਨਾਲ ਬਾਰਿਸ਼ ਪੈਣ ਕਾਰਨ ਵੱਡੀ ਰਾਹਤ ਮਿਲੀ ਹੈ।

ਬਦਲਦੇ ਮੌਸਮ ਦਾ ਅਸਰ

Pic Credit: Pexels

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮਾਹਿਰਾਂ ਮੁਤਾਬਕ ਹਲਕੀ ਬਾਰਿਸ਼ ਕਾਰਨ ਵਾਯੂਮੰਡਲ ਵਿੱਚੋਂ ਜ਼ਹਿਰੀਲੇ ਕਣਾਂ ਦੇ ਬਾਹਰ ਨਿਕਲਣ ਕਾਰਨ ਹਵਾ ਵਿੱਚ ਸੁਧਾਰ ਹੋਇਆ ਹੈ। ਦੂਜੇ ਪਾਸੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ।

ਬਾਰਿਸ਼ ਕਾਰਨ ਹੋਇਆ ਸੁਧਾਰ

ਬਠਿੰਡਾ ਦਾ AQI 359 ਯਾਨੀ ਰੈੱਡ ਜ਼ੋਨ ‘ਤੇ ਦਰਜ ਕੀਤਾ ਗਿਆ ਸੀ, ਜੋ ਅੱਜ 299 ਅੰਕਾਂ ‘ਤੇ ਆ ਗਿਆ ਹੈ ਯਾਨੀ ਕਿ ਆਰੇਂਜ ਕੈਟਾਗਰੀ ‘ਚ ਦਰਜ ਕੀਤਾ ਗਿਆ ਹੈ।

ਬਠਿੰਡਾ 'ਚ ਵੀ ਥੋੜ੍ਹੀ ਰਾਹਤ

ਮੰਗਲਵਾਰ ਨੂੰ ਪੰਜਾਬ ਦੇ ਛੇ ਜ਼ਿਲ੍ਹਿਆਂ ਵਿੱਚ ਪਰਾਲੀ ਸਾੜਨ ਦੇ 18 ਮਾਮਲੇ ਸਾਹਮਣੇ ਆਏ ਹਨ। ਸੀਜ਼ਨ ਦੌਰਾਨ ਪਰਾਲੀ ਸਾੜਨ ਦਾ ਅੰਕੜਾ 36 ਹਜ਼ਾਰ 632 ਹੋ ਗਿਆ ਹੈ

ਪਰਾਲੀ ਸਾੜਨ ਦੇ ਮਾਮਲੇ

ਦੱਸ ਦਈਏ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਵਿੱਚ ਖੇਤਾਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ “ਸਥਾਈ, ਢੁਕਵੇਂ ਉਪਾਅ” ਨਾ ਕਰਨ ਲਈ ਸਬੰਧਤ ਅਧਿਕਾਰੀਆਂ ਦੇ ਰਵੱਈਏ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ।

NGT ਨੇ ਰਵੱਈਏ ‘ਤੇ ਨਾਰਾਜ਼ਗੀ ਜ਼ਾਹਰ ਕੀਤੀ

ਐਨਜੀਟੀ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਮੁੱਖ ਸਕੱਤਰ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਤੁਰੰਤ ਰੋਕਣ ਲਈ ਪੱਤਰ ਲਿਖਿਆ ਸੀ, ਪਰ ਇਹ ਵੀ ਕਾਰਗਰ ਨਹੀਂ ਹੋਇਆ। 

ਯੋਜਨਾ ਕਾਰਗਰ ਨਹੀਂ

ਇਹ ਹਨ ਦੁਨੀਆ ਦੇ ਚੋਟੀ ਦੇ 10 ਅਮੀਰ, ਭਾਰਤ ਅਤੇ ਚੀਨ ਇਸ ਸੂਚੀ ਤੋਂ ਬਾਹਰ