UPSC 2019 ਬੈਚ ਦੀ IPS ਜੋਤੀ ਯਾਦਵ ਦੀ ਕਹਾਣੀ

 13 Dec 2023

TV9 Punjabi

ਆਈਪੀਐਸ ਅਧਿਕਾਰੀ ਜੋਤੀ ਯਾਦਵ ਗੁਰੂਗ੍ਰਾਮ ਦੀ ਰਹਿਣ ਵਾਲੀ ਹੈ। ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਸ਼ੇਰਵੁੱਡ ਪਬਲਿਕ ਸਕੂਲ, ਗੁਰੂਗ੍ਰਾਮ ਤੋਂ ਕੀਤੀ।

ਮੁੱਢਲੀ ਪੜ੍ਹਾਈ

Pic Credit: Instagram

ਜੋਤੀ ਯਾਦਵ ਬਚਪਨ ਤੋਂ ਹੀ ਪੜ੍ਹਾਈ ਵਿੱਚ ਕਾਫੀ ਹੋਸ਼ਿਆਰ ਸੀ ਅਤੇ 12ਵੀਂ ਤੋਂ ਬਾਅਦ ਬੀ.ਡੀ.ਐਸ. ਕਰ ਕੇ ਉਹ ਦੰਦਾਂ ਦੀ ਡਾਕਟਰ ਬਣ ਗਈ। ਇਸ ਤੋਂ ਬਾਅਦ ਉਨ੍ਹਾਂ ਨੇ UPSC ਕਰਨ ਦਾ ਫੈਸਲਾ ਕੀਤਾ।

ਜੋਤੀ ਯਾਦਵ

ਜੋਤੀ ਯਾਦਵ ਨੇ 2019 ਦੀ ਸਿਵਲ ਸਰਵਿਸਿਜ਼ ਪ੍ਰੀਖਿਆ ਵਿੱਚ 437ਵਾਂ ਰੈਂਕ ਹਾਸਲ ਕੀਤਾ ਸੀ। ਜਿਸ ਤੋਂ ਬਾਅਦ ਉਹ ਆਈ.ਪੀ.ਐਸ ਵਜੋਂ ਚੁਣੀ ਗਈ।

437ਵਾਂ ਰੈਂਕ 

ਤਲਾਸ਼ੀ ਮੁਹਿੰਮ ਦੌਰਾਨ ਆਈਪੀਐਸ ਜੋਤੀ ਦੀ ਆਮ ਆਦਮੀ ਪਾਰਟੀ ਦੀ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨਾਲ ਬਹਿਸ ਹੋ ਗਈ ਸੀ।

ਵਿਧਾਇਕ ਨਾਲ ਬਹਿਸ 

ਇਸ ਸਮੇਂ ਜੋਤੀ ਯਾਦਵ ਐਸਪੀ ਹੈੱਡਕੁਆਰਟਰ ਮਾਨਸਾ ਵਿੱਚ ਤਾਇਨਾਤ ਹਨ। ਇਸ ਤੋਂ ਪਹਿਲਾਂ ਜੋਤੀ ਯਾਦਵ ਲੁਧਿਆਣਾ ਵਿੱਚ ਏਡੀਸੀਪੀ ਦਾ ਅਹੁਦਾ ਸੰਭਾਲ ਚੁੱਕੀ ਹੈ।

ਐਸਪੀ ਹੈੱਡਕੁਆਰਟਰ ਮਾਨਸਾ

ਹਾਲ ਹੀ ਵਿੱਚ ਆਈਪੀਐਸ ਜੋਤੀ ਦਾ ਵਿਆਹ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਹੋਇਆ ਹੈ। ਹਰਜੋਤ ਬੈਂਸ ਵਲੰਟੀਅਰ ਵਜੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।

ਸਿੱਖਿਆ ਮੰਤਰੀ ਹਰਜੋਤ ਬੈਂਸ

ਸਕਿਨ 'ਤੇ ਇਸ ਤਰ੍ਹਾਂ ਲਗਾਓ ਆਂਵਲਾ, ਆਵੇਗਾ ਗਲੋ