21-09- 2025
TV9 Punjabi
Author: Sandeep Singh
ਵਿਦੇਸ਼ ਮੰਤਰਾਲੇ ਨੇ ਈ-ਪਾਸਪੋਰਟ ਸਹੂਲਤ ਸ਼ੁਰੂ ਕੀਤੀ ਹੈ। ਇਸ ਵਿੱਚ ਆਧੁਨਿਕ ਟੈਕਨਾਲੋਜੀ ਸ਼ਾਮਲ ਹੈ। ਇਸ ਦੇ ਕਵਰ ਵਿੱਚ RFID ਚਿੱਪ ਅਤੇ ਐਂਟੀਨਾ ਲੱਗਾ ਹੁੰਦਾ ਹੈ।
ਸਭ ਤੋ ਪਹਿਲਾਂ passportindia.gov.in ਵੈੱਬਸਾਈਟ 'ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰੋ। ਯੂਜ਼ਰ ਆਈਡੀ ਅਤੇ ਪਾਸਵਰਡ ਬਣਾਉਣ ਤੋਂ ਬਾਅਦ, ਪੋਰਟਲ 'ਤੇ ਲੌਗਇਨ ਕਰੋ।
"New Passport" ਜਾਂ " Re- issue Passport ਵਿਕਲਪ ਚੁਣੋ ਅਤੇ ਈ-ਪਾਸਪੋਰਟ ਸਲੈਕਟ ਕਰੋ ।
ਅਰਜ਼ੀ ਫਾਰਮ ਭਰੋ ਅਤੇ ਲੋੜੀਂਦੇ ਦਸਤਾਵੇਜ਼ ਔਨਲਾਈਨ ਅਪਲੋਡ ਕਰੋ। ਬਾਇਓਮੈਟ੍ਰਿਕ ਡਿਟੇਲਸ ਲਈ ਆਪਣੀ ਫੋਟੋ ਅਤੇ ਫਿੰਗਰਪ੍ਰਿੰਟ ਵੀ ਅਪਲੋਡ ਕਰੋ।
ਨੇੜਲੇ ਪਾਸਪੋਰਟ ਸੇਵਾ ਕੇਂਦਰ (PSK) ਜਾਂ ਡਾਕਘਰ ਪਾਸਪੋਰਟ ਸੇਵਾ ਕੇਂਦਰ (POPSK) ਚੁਣੋ। ਨਿਰਧਾਰਤ ਫੀਸ ਔਨਲਾਈਨ ਅਦਾ ਕਰੋ ਅਤੇ Appointment ਦੀ ਮਿਤੀ ਅਤੇ ਸਮਾਂ ਬੁੱਕ ਕਰੋ।
ਆਪਣੀ Appointment ਵਾਲੇ ਦਿਨ, ਕੇਂਦਰ 'ਤੇ ਜਾਓ ਅਤੇ ਸਾਰੇ ਅਸਲ ਦਸਤਾਵੇਜ਼ ਜਮ੍ਹਾਂ ਕਰੋ। ਬਾਇਓਮੈਟ੍ਰਿਕ ਵੈਰੀਫੀਕੇਸ਼ਨ ਉੱਥੇ ਹੋਵੇਗੀ, ਅਤੇ ਪੁਲਿਸ ਵੈਰੀਫੀਕੇਸ਼ਨ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।
ਅਰਜ਼ੀ ਦੇਣ ਤੋਂ ਬਾਅਦ, ਪੋਰਟਲ 'ਤੇ ਆਪਣੇ ਈ-ਪਾਸਪੋਰਟ ਦੀ ਸਟੇਟਸ ਦੀ ਜਾਂਚ ਕਰਦੇ ਰਹੋ। ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਹੋਣ ਤੋਂ ਬਾਅਦ, ਈ-ਪਾਸਪੋਰਟ ਲਗਭਗ ਇੱਕ ਮਹੀਨੇ ਦੇ ਅੰਦਰ ਜਾਰੀ ਕਰ ਦਿੱਤਾ ਜਾਵੇਗਾ।