3 Sep 2023
TV9 Punjabi
Pic Credit: Pixabay
ਰਾਤ ਨੂੰ ਸੌਣ ਤੋਂ ਪਹਿਲਾਂ ਕਦੇ ਵੀ ਚਾਕਲੇਟ ਨਹੀਂ ਖਾਣੀ ਚਾਹੀਦੀ। ਕਿਉਂਕਿ ਚਾਕਲੇਟ 'ਚ ਬਹੁਤ ਜ਼ਿਆਦਾ ਮਾਤਰਾ 'ਚ ਕੈਫੀਨ ਪਾਇਆ ਜਾਂਦਾ ਹੈ।
ਪੇਨਕਿੱਲਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਰਾਤ ਨੂੰ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਅਨਿੰਦਰਾ ਦੀ ਸਮੱਸਿਆ ਹੋ ਸਕਦੀ ਹੈ।
ਜੇਕਰ ਤੁਸੀਂ ਡਿਨਰ 'ਚ ਜ਼ਿਆਦਾ ਮਸਾਲੇਦਾਰ ਚੀਜ਼ਾਂ ਖਾਂਦੇ ਹੋ ਤਾਂ ਤੁਹਾਡੀ ਨੀਂਦ ਵੀ ਪ੍ਰਭਾਵਿਤ ਹੁੰਦੀ ਹੈ।
ਰਾਤ ਨੂੰ ਖਾਣੇ 'ਚ ਮਿਰਚ ਅਤੇ ਮਸਾਲਿਆਂ ਦੀ ਘੱਟ ਵਰਤੋਂ ਕਰੋ। ਰਾਤ ਨੂੰ ਖਾਣੇ 'ਚ ਹਲਕਾ ਆਹਾਰ ਸ਼ਾਮਲ ਕਰੋ।
ਟਮਾਟਰ ਦਾ ਰਾਤ ਨੂੰ ਸੇਵਨ ਕਰਨਾ ਸਿਹਤ ਲਈ ਬਹੁਤ ਨੁਕਸਾਨਦਾਇਕ ਮੰਨਿਆ ਜਾਂਦਾ ਹੈ। ਇਸ 'ਚ ਐਸਿਡ ਬਹੁਤ ਹੀ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ।
ਰਾਤ ਦੇ ਸਮੇਂ ਜ਼ਿਆਦਾ ਅਲਕੋਹਲ ਦੀ ਵਰਤੋਂ ਨਾ ਕਰੋ ਕਿਉਂਕਿ ਇਹ ਨੀਂਦ 'ਚ ਰੁਕਾਵਟ ਬਣਦੀ ਹੈ। ਮੈਟਾਬੋਲੀਜ਼ਮ ਨੂੰ ਤੇਜ਼ ਕਰ ਦਿੰਦਾ ਹੈ।
ਰਾਤ ਦੇ ਸਮੇਂ ਪਿਆਜ਼,ਬ੍ਰੋਕਲੀ,ਪੱਤਾ ਗੋਭੀ ਆਦਿ ਨਹੀਂ ਖਾਣੀ ਚਾਹੀਦੀ ਕਿਉਂਕਿ ਇਹ ਪਾਚਣ ਤੰਤਰ ਦੀ ਗਤੀ ਨੂੰ ਹੌਲੀ ਕਰ ਦਿੰਦੀ ਹੈ।
ਰਾਤ ਵੇਲੇ ਪਿਆਜ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਹ ਤੁਹਾਡੇ ਪਾਚਣ ਤੰਤਰ ਨੂੰ ਪ੍ਰਭਾਵਿਤ ਕਰਦਾ ਹੈ। ਜਿਸ ਨਾਲ ਢਿੱਡ 'ਚ ਗੈਸ ਬਣਦੀ ਹੈ।
ਮੈਦਾ ਦੀ ਵਜ੍ਹਾ ਨਾਲ ਸਰੀਰ 'ਚ ਵਸਾ ਜੰਮ ਜਾਂਦੀ ਹੈ ਜਿਸ ਦਾ ਨਤੀਜਾ ਉਲਝਣ ਭਰੀ ਨੀਂਦ ਵੀ ਹੋ ਸਕਦਾ ਹੈ।
ਜੰਕ ਫੂਡ 'ਚ ਮੋਨੋਸੋਡੀਅਮ ਗਲੂਟਾਮੇਟ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਕਾਰਨ ਤੁਸੀਂ ਚੈਨ ਦੀ ਨੀਂਦ ਨਹੀਂ ਸੋ ਪਾਉਂਦੇ ਹੋ। ਇਸ ਤਰ੍ਹਾਂ ਦਾ ਭੋਜਨ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ।