1 Mar 2024
TV9Punjabi
ਵਧਦੀ ਉਮਰ ਦੇ ਨਾਲ ਚਿਹਰੇ ਦੇ ਕੋਲੇਜਨ ਦੇ ਟੁੱਟਣ ਕਾਰਨ ਝੁਰੜੀਆਂ ਅਤੇ ਫਾਈਨ ਲਾਈਨਾਂ ਵਧਣ ਲੱਗਦੀਆਂ ਹਨ ਪਰ ਕਈ ਵਾਰ ਇਹ ਸਮੱਸਿਆ ਛੋਟੀ ਉਮਰ ਵਿੱਚ ਵੀ ਹੋ ਜਾਂਦੀ ਹੈ।
ਬੁਢਾਪੇ ਦੇ ਲੱਛਣਾਂ, ਝੁਰੜੀਆਂ ਆਦਿ ਤੋਂ ਬਚਣ ਲਈ ਤੁਸੀਂ ਆਪਣੀ ਡਾਈਟ 'ਚ ਕੁਝ ਫੂਡਸ ਨੂੰ ਸ਼ਾਮਲ ਕਰ ਸਕਦੇ ਹੋ, ਇਸ ਨਾਲ ਚਮੜੀ ਚਮਕਦਾਰ ਬਣੀ ਰਹਿੰਦੀ ਹੈ।
ਚਮਕਦਾਰ ਸਿਹਤਮੰਦ ਸਕਿਨ ਲਈ, ਆਪਣੀ ਖੁਰਾਕ ਵਿੱਚ ਲਾਲ ਸ਼ਿਮਲਾ ਮਿਰਚ ਸ਼ਾਮਲ ਕਰੋ। ਇਸ 'ਚ ਮੌਜੂਦ ਐਂਟੀਆਕਸੀਡੈਂਟ ਸਕਿਨ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣ 'ਚ ਮਦਦ ਕਰਦੇ ਹਨ।
ਚਮੜੀ ਨੂੰ ਜਵਾਨ ਰੱਖਣ ਲਈ ਡਾਈਟ ਵਿਚ ਬੈਰੀਜ਼ ਨੂੰ ਸ਼ਾਮਲ ਕਰਨਾ ਇਕ ਵਧੀਆ ਵਿਕਲਪ ਹੈ, ਕਿਉਂਕਿ ਇਹ ਬਹੁਤ ਸਾਰੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ।
ਸਬਜ਼ੀਆਂ ਦੀ ਗੱਲ ਕਰੀਏ ਤਾਂ ਬ੍ਰੋਕਲੀ ਵਿਟਾਮਿਨ ਸੀ ਨਾਲ ਭਰਪੂਰ ਹੁੰਦੀ ਹੈ, ਜੋ ਚਿਹਰੇ 'ਤੇ ਵਧਦੀ ਉਮਰ ਦੇ ਨਿਸ਼ਾਨਾਂ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ।
ਰੋਜ਼ਾਨਾ ਆਪਣੀ ਖੁਰਾਕ ਵਿੱਚ ਇੱਕ ਸੰਤਰਾ ਸ਼ਾਮਲ ਕਰੋ, ਇਹ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਪ੍ਰਦਾਨ ਕਰੇਗਾ ਜੋ ਚਮੜੀ ਵਿੱਚ ਕੋਲੇਜਨ ਨੂੰ ਵਧਾਉਣ ਵਿੱਚ ਮਦਦ ਕਰੇਗਾ।
ਸਪਿਰੂਲਿਨਾ ਨੂੰ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਮੰਨਿਆ ਜਾਂਦਾ ਹੈ ਅਤੇ ਇਹ ਚਮੜੀ ਲਈ ਵੀ ਫਾਇਦੇਮੰਦ ਹੈ। ਇਸ ਦਾ ਪਾਊਡਰ, ਗੋਲੀ ਅਤੇ ਸਬਜ਼ੀ ਵੀ ਬਣਾਈ ਜਾਂਦੀ ਹੈ।