ਹਰ ਰੋਜ਼ ਘੜੇ ਦਾ ਪਾਣੀ ਪੀਣ ਦੇ ਕੀ ਹਨ ਫਾਇਦਾ?

26-02- 2025

TV9 Punjabi

Author:  Isha Sharma

ਗਰਮੀਆਂ ਵਿੱਚ ਠੰਡਾ ਪਾਣੀ ਹਰ ਕਿਸੇ ਨੂੰ ਪਸੰਦ ਹੁੰਦਾ ਹੈ, ਪਰ ਕੀ ਤੁਸੀਂ ਕਦੇ ਘੜੇ ਵਿੱਚੋਂ ਪਾਣੀ ਪੀਤਾ ਹੈ? ਇਹ ਸਿਰਫ਼ ਇੱਕ ਦੇਸੀ ਆਦਤ ਨਹੀਂ ਹੈ, ਸਗੋਂ ਇੱਕ ਸਮਝਦਾਰ ਸਿਹਤਮੰਦ ਆਪਸ਼ਨ ਵੀ ਹੈ।

ਗਰਮੀਆਂ 

ਘੜੇ ਦੇ ਪਾਣੀ ਨਾ ਤਾਂ ਬਰਫ਼ ਵਰਗਾ ਹੁੰਦਾ ਹੈ ਅਤੇ ਨਾ ਹੀ ਗਲੇ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਹ ਪਾਣੀ Evaporation process ਰਾਹੀਂ ਹੌਲੀ-ਹੌਲੀ ਠੰਡਾ ਹੁੰਦਾ ਹੈ, ਜੋ ਸਰੀਰ ਨੂੰ ਬਹੁਤ ਜ਼ਿਆਦਾ ਠੰਢਾ ਕੀਤੇ ਬਿਨਾਂ ਤਾਜ਼ਗੀ ਦਿੰਦਾ ਹੈ।

ਠੰਡਾ ਪਾਣੀ

ਜੇਕਰ ਤੁਹਾਨੂੰ ਕਦੇ ਫਰਿੱਜ ਦਾ ਠੰਡਾ ਪਾਣੀ ਪੀਣ ਤੋਂ ਬਾਅਦ ਪੇਟ ਖਰਾਬ ਹੁੰਦਾ ਹੈ, ਤਾਂ ਮਿੱਟੀ ਦੇ ਘੜੇ ਦਾ ਪਾਣੀ ਇੱਕ ਬਿਹਤਰ ਵਿਕਲਪ ਹੈ। ਇਸਦੀ ਕੁਦਰਤੀ ਠੰਢਕ ਪਾਚਨ ਕਿਰਿਆ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ।

ਫਰਿੱਜ ਦਾ ਪਾਣੀ

ਜਦੋਂ ਪਾਣੀ ਘੜੇ ਵਿੱਚ ਰਹਿੰਦਾ ਹੈ, ਤਾਂ ਇਹ ਮਿੱਟੀ ਵਿੱਚੋਂ ਸੂਖਮ ਖਣਿਜਾਂ ਨੂੰ ਸੋਖ ਲੈਂਦਾ ਹੈ। ਇਹ ਛੋਟੇ-ਛੋਟੇ ਖਣਿਜ ਸਰੀਰ ਨੂੰ ਅੰਦਰੋਂ ਸਿਹਤਮੰਦ ਅਤੇ ਸੰਤੁਲਿਤ ਰੱਖਣ ਵਿੱਚ ਮਦਦ ਕਰਦੇ ਹਨ।

ਸਿਹਤਮੰਦ 

ਘੜਾ Recycle ਅਤੇ ਬਾਇਓਡੀਗ੍ਰੇਡੇਬਲ ਹੁੰਦੇ ਹੈ ਅਤੇ ਇਸਨੂੰ ਠੰਡਾ ਰੱਖਣ ਲਈ ਬਿਜਲੀ ਦੀ ਲੋੜ ਨਹੀਂ ਹੁੰਦੀ। ਇਸਦਾ ਮਤਲਬ ਹੈ ਕਿ ਨਾ ਤਾਂ ਪਲਾਸਟਿਕ ਬਰਬਾਦ ਹੁੰਦਾ ਹੈ ਅਤੇ ਨਾ ਹੀ ਬਿਜਲੀ।

ਘੜਾ

ਘੜੇ ਵਿੱਚੋਂ ਪਾਣੀ ਪੀਣਾ ਨਾ ਸਿਰਫ਼ ਸਿਹਤ ਲਈ ਚੰਗਾ ਹੁੰਦਾ ਹੈ ਸਗੋਂ ਮਨ ਨੂੰ ਸਕੂਨ ਵੀ ਦਿੰਦਾ ਹੈ। ਇਹ ਤੁਹਾਨੂੰ ਇੱਕ ਧੀਮੀ, ਸਰਲ ਅਤੇ Grounding Lifestyle ਦੀ ਯਾਦ ਦਿਵਾਉਂਦਾ ਹੈ।

Grounding Lifestyle

ਇਹ 5 ਬੀਅਰ ਬ੍ਰਾਂਡ ਵਿਕਦੇ ਹਨ ਸਭ ਤੋਂ ਵੱਧ , ਇਹ ਹਨ ਕੀਮਤਾਂ