18-03- 2024
TV9 Punjabi
Author: Isha Sharma
ਸਵੇਰੇ ਖਾਲੀ ਪੇਟ ਨਿੰਬੂ ਪਾਣੀ ਪੀਣ ਦੇ ਬਹੁਤ ਸਾਰੇ ਫਾਇਦੇ ਹਨ। ਇਹ ਸਰੀਰ ਨੂੰ ਡੀਟੌਕਸੀਫਾਈ ਕਰਦਾ ਹੈ ਅਤੇ ਪਾਚਨ ਕਿਰਿਆ ਸਮੇਤ ਪੂਰੇ ਸਰੀਰ ਨੂੰ ਕਈ ਲਾਭ ਪ੍ਰਦਾਨ ਕਰਦਾ ਹੈ।
ਨਿੰਬੂ ਪਾਣੀ ਪੀਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਨਿੰਬੂ ਵਿੱਚ ਮੌਜੂਦ ਸਿਟਰਿਕ ਐਸਿਡ ਪਾਚਨ ਕਿਰਿਆ ਨੂੰ ਤੇਜ਼ ਕਰਦਾ ਹੈ।
ਨਿੰਬੂ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਨਾਲ ਜ਼ੁਕਾਮ ਅਤੇ ਖੰਘ ਦਾ ਖ਼ਤਰਾ ਘੱਟ ਜਾਂਦਾ ਹੈ।
ਨਿੰਬੂ ਪਾਣੀ ਪੀਣ ਨਾਲ ਸਕਿਨ ਸਾਫ਼ ਅਤੇ ਗਲੋਇੰਗ ਰਹਿੰਦੀ ਹੈ। ਜੇਕਰ ਤੁਸੀਂ ਹਰ ਰੋਜ਼ ਸਵੇਰੇ ਨਿੰਬੂ ਪਾਣੀ ਪੀਂਦੇ ਹੋ, ਤਾਂ ਤੁਹਾਡੀ ਸਕਿਨ ਸੋਫਟ ਰਹੇਗੀ।
ਨਿੰਬੂ ਪਾਣੀ ਪੀਣ ਨਾਲ ਮੈਟਾਬੋਲਿਜ਼ਮ ਵਧਦਾ ਹੈ ਅਤੇ ਪੇਟ ਦੀ Fat ਘੱਟਦਾ ਹੈ। ਇਸ ਤੋਂ ਇਲਾਵਾ, ਤੁਹਾਨੂੰ ਭੁੱਖ ਘੱਟ ਲੱਗਦੀ ਹੈ।
ਨਿੰਬੂ ਪਾਣੀ ਪੀਣ ਨਾਲ ਲੀਵਰ ਅਤੇ ਗੁਰਦੇ ਦੀ ਕਾਰਜਸ਼ੀਲਤਾ ਵਿੱਚ ਸੁਧਾਰ ਹੁੰਦਾ ਹੈ। ਨਾਲ ਹੀ, ਦੋਵਾਂ ਦੀ ਕਾਰਜਸ਼ੀਲਤਾ ਵਧਦੀ ਹੈ।
ਇਸਦਾ ਸੇਵਨ ਸਵੇਰੇ ਖਾਲੀ ਪੇਟ ਉੱਠਦੇ ਹੀ, ਭਾਰੀ ਜਾਂ ਮਸਾਲੇਦਾਰ ਭੋਜਨ ਤੋਂ ਬਾਅਦ, ਅਤੇ ਕਸਰਤ ਤੋਂ ਪਹਿਲਾਂ ਕਰਨਾ ਚਾਹੀਦਾ ਹੈ।