ਪਤਲੇ ਲੋਕ ਵੀ ਹੋ ਸਕਦੇ ਹਨ ਬੈਡ ਕੋਲੈਸਟ੍ਰਾਲ ਦਾ ਸ਼ਿਕਾਰ, ਇਸ ਤਰ੍ਹਾਂ ਕਰੋ ਬਚਾਅ

18-07- 2024

TV9 Punjabi

Author: Ramandeep Singh

ਕੋਲੈਸਟ੍ਰੋਲ ਇੱਕ ਕਿਸਮ ਦਾ ਲਿਪਿਡ ਹੈ ਜੋ ਜਿਗਰ ਪੈਦਾ ਕਰਦਾ ਹੈ। ਇਸ ਸਟਿੱਕੀ ਪਦਾਰਥ ਦੀਆਂ ਦੋ ਕਿਸਮਾਂ ਹਨ ਜਿਨ੍ਹਾਂ ਵਿੱਚ ਘੱਟ ਘਣਤਾ ਵਾਲੀ ਲਿਪੋਪ੍ਰੋਟੀਨ (ਐਲਡੀਐਲ) ਯਾਨੀ ਕਿ ਬੈਡ ਕੋਲੇਸਟ੍ਰੋਲ ਨੂੰ ਖ਼ਤਰਨਾਕ ਮੰਨਿਆ ਜਾਂਦਾ ਹੈ।

ਕੋਲੇਸਟ੍ਰੋਲ ਦੀ ਸਮੱਸਿਆ

ਸਿਹਤ ਮਾਹਿਰਾਂ ਅਨੁਸਾਰ ਕੋਲੈਸਟ੍ਰੋਲ ਦਾ ਪੱਧਰ 150 mg/dl ਤੋਂ ਵੱਧ ਨਹੀਂ ਹੋਣਾ ਚਾਹੀਦਾ। HDL ਦੀ ਗੱਲ ਕਰੀਏ ਤਾਂ ਇਸਦਾ ਪੱਧਰ ਪੁਰਸ਼ਾਂ ਦੇ ਸਰੀਰ ਵਿੱਚ 50 ਤੋਂ ਵੱਧ ਅਤੇ ਔਰਤਾਂ ਦੇ ਸਰੀਰ ਵਿੱਚ 40 ਤੋਂ ਵੱਧ ਹੋਣਾ ਚਾਹੀਦਾ ਹੈ।

ਕੋਲੇਸਟ੍ਰੋਲ ਲੈਵਲ

ਲੋਕਾਂ ਦਾ ਮੰਨਣਾ ਹੈ ਕਿ ਬੈਡ ਕੋਲੈਸਟ੍ਰਾਲ ਪਤਲੇ ਲੋਕਾਂ ਦੀਆਂ ਨਾੜੀਆਂ 'ਚ ਜਮ੍ਹਾ ਨਹੀਂ ਹੁੰਦਾ, ਜਦਕਿ ਇਹ ਇਕ ਮਿੱਥ ਹੈ। ਜੈਪੁਰ ਦੇ ਡਾਕਟਰ ਵਿਨੋਦ ਪੂਨੀਆ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਅਕਤੀ ਪਤਲਾ ਹੈ ਤਾਂ ਵੀ ਉਸ ਨੂੰ ਆਪਣੇ ਸਰੀਰ 'ਚ ਬੈਡ ਕੋਲੈਸਟ੍ਰੋਲ ਵਧਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪਤਲੇ ਲੋਕਾਂ ਵਿੱਚ ਕੋਲੇਸਟ੍ਰੋਲ

ਡਾ. ਵਿਨੋਦ, ਸੀਨੀਅਰ ਸਲਾਹਕਾਰ ਕਾਰਡੀਓਲੋਜੀ ਅਤੇ ਇਲੈਕਟ੍ਰੋਫਿਜ਼ੀਓਲੋਜੀ, ਨਰਾਇਣ ਹਸਪਤਾਲ, ਜੈਪੁਰ, ਦੱਸਦੇ ਹਨ ਕਿ ਕੋਲੈਸਟ੍ਰੋਲ ਦਾ ਪੱਧਰ ਜੈਨੇਟਿਕਸ, ਖੁਰਾਕ, ਸਰੀਰਕ ਗਤੀਵਿਧੀ ਅਤੇ ਮਾੜੀ ਜੀਵਨ ਸ਼ੈਲੀ ਕਾਰਨ ਪ੍ਰਭਾਵਿਤ ਹੋ ਸਕਦਾ ਹੈ।

ਮਾਹਰ ਕੀ ਕਹਿੰਦੇ ਹਨ

ਮਾਹਿਰਾਂ ਦਾ ਕਹਿਣਾ ਹੈ ਕਿ ਚਾਹੇ ਕੋਈ ਵਿਅਕਤੀ ਪਤਲਾ ਹੋਵੇ ਜਾਂ ਮੋਟਾ, ਕੋਲੈਸਟ੍ਰੋਲ ਨਾੜੀਆਂ ਵਿਚ ਜਮ੍ਹਾ ਹੋ ਸਕਦਾ ਹੈ। ਜੇਕਰ ਇਸ 'ਤੇ ਕਾਬੂ ਨਾ ਪਾਇਆ ਜਾਵੇ ਤਾਂ ਇਹ ਹਾਰਟ ਅਟੈਕ ਦਾ ਕਾਰਨ ਵੀ ਬਣ ਸਕਦਾ ਹੈ ਕਿਉਂਕਿ ਇਹ ਸਾਡੀਆਂ ਨਾੜੀਆਂ ਨੂੰ ਬੁਰੀ ਤਰ੍ਹਾਂ ਨਾਲ ਬਲਾਕ ਕਰ ਦਿੰਦਾ ਹੈ।

ਬੈਡ ਕੋਲੇਸਟ੍ਰੋਲ ਤੋਂ ਖ਼ਤਰਾ

ਖਰਾਬ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਲਈ ਮੋਟੇ ਵਿਅਕਤੀ ਨੂੰ ਭਾਰ ਘਟਾਉਣਾ ਚਾਹੀਦਾ ਹੈ ਜਦਕਿ ਪਤਲੇ ਵਿਅਕਤੀ ਨੂੰ ਕਸਰਤ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਦੋਵਾਂ ਨੂੰ ਬਾਹਰ ਦਾ ਖਾਣਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਕੰਟਰੋਲ ਕਿਵੇਂ ਰੱਖਣਾ

ਹਾਈ ਕੋਲੇਸਟ੍ਰੋਲ ਵਾਲੇ ਵਿਅਕਤੀ ਦੀ ਖੁਰਾਕ ਵਿੱਚ ਮੋਨੋਸੈਚੁਰੇਟਿਡ ਫੈਟ ਅਤੇ ਘੁਲਣਸ਼ੀਲ ਫਾਈਬਰ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਪ੍ਰੋਟੀਨ ਲਈ ਐਵੋਕਾਡੋ ਅਤੇ ਛੋਲਿਆਂ ਅਤੇ ਕਿਡਨੀ ਬੀਨਜ਼ ਵਰਗੇ ਫਲ ਖਾਣੇ ਚਾਹੀਦੇ ਹਨ। ਪਾਣੀ ਪੀਣਾ ਚਾਹੀਦਾ ਹੈ।

ਖੁਰਾਕ ਇਸ ਤਰ੍ਹਾਂ ਰੱਖੋ

ਮੰਦਰ 'ਚ VIP ਦਰਸ਼ਨ ਸਹੀ ਜਾਂ ਗਲਤ? ਸ਼ੰਕਰਾਚਾਰੀਆ ਨੇ ਦਿੱਤਾ ਜਵਾਬ