ਕੀ ਤੁਸੀਂ ਸਵਾਮੀ ਵਿਵੇਕਾਨੰਦ ਦੇ ਸਕੂਲ-ਕਾਲਜ ਦਾ ਨਾਮ ਜਾਣਦੇ ਹੋ?

12-01- 2025

TV9 Punjabi

Author: Rohit

ਸਵਾਮੀ ਵਿਵੇਕਾਨੰਦ ਨੂੰ ਨੌਜਵਾਨਾਂ ਲਈ ਊਰਜਾ ਅਤੇ ਪ੍ਰੇਰਨਾ ਦਾ ਸਰੋਤ ਮੰਨਿਆ ਜਾਂਦਾ ਹੈ। 12 ਜਨਵਰੀ 2025 ਨੂੰ ਉਨ੍ਹਾਂ ਦੀ 161ਵੀਂ ਜਯੰਤੀ 'ਤੇ ਪੂਰਾ ਦੇਸ਼ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ।

ਪ੍ਰੇਰਨਾ ਸਰੋਤ ਵਿਵੇਕਾਨੰਦ

ਦਰਅਸਲ, ਭਾਰਤ ਵਿੱਚ, ਸਵਾਮੀ ਵਿਵੇਕਾਨੰਦ ਦੀ ਜਯੰਤੀ ਹਰ ਸਾਲ ਰਾਸ਼ਟਰੀ ਯੁਵਾ ਦਿਵਸ ਵਜੋਂ ਮਨਾਈ ਜਾਂਦੀ ਹੈ।

ਰਾਸ਼ਟਰੀ ਯੁਵਾ ਦਿਵਸ

ਆਓ ਜਾਣਦੇ ਹਾਂ ਕਿ ਉਹ ਕਿੰਨੇ ਪੜ੍ਹੇ-ਲਿਖੇ ਸਨ ਅਤੇ ਉਹਨਾਂ ਕਿਹੜੇ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਾਈ ਕੀਤੀ?  (Pic Credit: Getty Images)

ਸਵਾਮੀ ਵਿਵੇਕਾਨੰਦ ਦੀ ਪੜ੍ਹਾਈ

ਵਿਵੇਕਾਨੰਦ ਨੂੰ 8 ਸਾਲ ਦੀ ਉਮਰ ਵਿੱਚ ਕਲਕੱਤਾ ਦੇ ਈਸ਼ਵਰਚੰਦਰ ਵਿਦਿਆਸਾਗਰ ਸਕੂਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹਨਾਂ ਦਾ ਇਹ ਪਹਿਲਾ ਸਕੂਲ ਸੀ, ਜਿੱਥੇ ਉਹਨਾਂ 1877 ਤੱਕ ਪੜ੍ਹਾਈ ਕੀਤੀ।

ਵਿਵੇਕਾਨੰਦ ਦਾ ਪਹਿਲਾ ਸਕੂਲ

ਬਾਅਦ ਵਿੱਚ ਉਹਨਾਂ ਦਾ ਪਰਿਵਾਰ ਰਾਏਪੁਰ ਚਲਾ ਗਿਆ, ਜਿੱਥੇ ਉਹਨਾਂ ਦੀ ਪੜ੍ਹਾਈ ਰੁਕ ਗਈ ਕਿਉਂਕਿ ਜਿੱਥੇ ਉਹ ਰਹਿੰਦੇ ਸੀ ਉੱਥੇ ਨੇੜੇ ਕੋਈ ਸਕੂਲ ਨਹੀਂ ਸੀ।

ਪੜ੍ਹਾਈ ਬੰਦ ਹੋ ਗਈ

ਹਾਲਾਂਕਿ, ਜਦੋਂ ਉਹ 1879 ਵਿੱਚ ਕਲਕੱਤਾ ਵਾਪਸ ਆਏ, ਤਾਂ ਉਹਨਾਂ ਦੁਬਾਰਾ ਆਪਣੇ ਪੁਰਾਣੇ ਸਕੂਲ ਵਿੱਚ ਦਾਖਲਾ ਲਿਆ ਅਤੇ ਇੱਥੋਂ ਹਾਈ ਸਕੂਲ ਪਹਿਲੇ ਦਰਜੇ ਵਿੱਚ ਪਾਸ ਕੀਤਾ।

ਫਸਟ ਡਿਵੀਜ਼ਨ ਤੋਂ ਹਾਈ ਸਕੂਲ

ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਸਵਾਮੀ ਵਿਵੇਕਾਨੰਦ ਨੇ ਕਲਕੱਤਾ ਦੇ ਪ੍ਰੈਜ਼ੀਡੈਂਸੀ ਕਾਲਜ ਵਿੱਚ ਦਾਖਲਾ ਲਿਆ।

ਇੱਥੇ ਲਿਆ ਦਾਖਲਾ

ਹਾਲਾਂਕਿ, ਇੱਕ ਸਾਲ ਬਾਅਦ ਉਹਨਾਂ  ਨੇ ਪ੍ਰੈਜ਼ੀਡੈਂਸੀ ਕਾਲਜ ਛੱਡ ਦਿੱਤਾ ਅਤੇ ਸਕਾਟਿਸ਼ ਚਰਚ ਕਾਲਜ ਚਲੇ ਗਏ , ਜਿੱਥੇ ਉਹਨਾਂ ਨੇ ਦਰਸ਼ਨ ਦੀ ਪੜ੍ਹਾਈ ਕੀਤੀ।

Philosophy ਦੀ  ਪੜ੍ਹਾਈ

ਸਾਲ 1881 ਵਿੱਚ, ਸਵਾਮੀ ਵਿਵੇਕਾਨੰਦ ਨੇ Philosophy ਵਿੱਚ ਐਫ.ਏ. ਦੀ ਪ੍ਰੀਖਿਆ ਪਾਸ ਕੀਤੀ

ਇੰਟਰਮੀਡੀਏਟ ਪ੍ਰੀਖਿਆ 

ਸਵਾਮੀ ਵਿਵੇਕਾਨੰਦ ਨੇ 1884 ਵਿੱਚ ਸਕਾਟਿਸ਼ ਚਰਚ ਕਾਲਜ ਤੋਂ ਬੀ.ਏ. ਦੀ ਡਿਗਰੀ ਪ੍ਰਾਪਤ ਕੀਤੀ।

ਇੱਥੋਂ ਕੀਤੀ BA

ਮੁਕੇਸ਼ ਅੰਬਾਨੀ ਨਾਲ ਕਾਰੋਬਾਰ ਕਰਨ ਦਾ ਮੌਕਾ, ਬਸ ਇੰਨੇ ਪੈਸੇ ਲੈਕੇ ਪਹੁੰਚੋ