ਫਰਿੱਜ ਵਿੱਚ ਭੁੱਲ ਕੇ ਵੀ ਨਾ ਰੱਖੋ ਇਹ ਹੈਲਦੀ ਚੀਜ਼ਾਂ, ਹੋ ਸਕਦਾ ਹੈ ਵੱਡਾ ਨੁਕਸਾਨ

16 Nov 2023

TV9 Punjabi

ਅਕਸਰ ਸਾਡੀ ਅਜਿਹੀ ਆਦਤ ਹੁੰਦੀ ਹੈ ਕਿ ਅਸੀਂ ਕੋਈ ਵੀ ਚੀਜ਼ ਫ੍ਰੈਸ਼ ਰੱਖਣ ਲਈ ਫਰਿੱਜ ਵਿੱਚ ਰੱਖ ਦਿੰਦੇ ਹਾਂ।

ਫਰਿੱਜ ਰੱਖੇ ਫ੍ਰੈਸ਼

ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਇਹ ਆਦਤ ਤੁਹਾਡੇ 'ਤੇ ਹੀ ਭਾਰੀ ਪੈ ਸਕਦੀ ਹੈ। ਕੁੱਝ ਚੀਜਾਂ ਨੂੰ ਤੁਸੀਂ ਫਰਿੱਜ 'ਚ ਨਾ ਰੱਖੋ।

ਆਦਤ ਹੈ ਖਰਾਬ

ਸ਼ਹਿਦ ਬਾਰੇ ਕਿਹਾ ਜਾਂਦਾ ਹੈ ਕਿ ਇਹ ਕਈ ਸਾਲਾਂ ਤੱਕ ਰੱਖਿਆ ਜਾ ਸਕਦਾ ਹੈ ਅਤ ਇਸ ਨੂੰ ਫਰਿੱਜ 'ਚ ਰੱਖਣ ਦੀ ਲੋੜ ਨਹੀਂ ਹੁੰਦੀ।

ਸ਼ਹਿਦ

ਆਲੂ ਨੂੰ ਫਰਿੱਜ 'ਚ ਰੱਖਣ ਨਾਲ ਇਸ ਅੰਦਰ ਮੌਜ਼ੂਦ ਸਟਾਰਚ ਸੜਨ ਲੱਗ ਜਾਂਦਾ ਹੈ। ਇਸ ਵਜ੍ਹਾ ਨਾਲ ਇਸ ਦਾ ਸਵਾਦ ਖਰਾਬ ਹੋ ਸਕਦਾ ਹੈ। ਅਜਿਹੇ 'ਚ ਆਲੂ ਨੂੰ ਫਰਿੱਜਅੰਦਰ ਨਾ ਰੱਖੋ।

ਆਲੂ

ਹੈਲਥ ਐਕਸਪਰਟਸ ਦਾ ਕਹਿਣਾ ਹੈ ਕਿ ਫਰਿੱਜ ਅੰਦਰ ਕੇਲਾ ਰੱਖਣ ਨਾਲ ਉਹ ਜਲਦੀ ਖਰਾਬ ਹੋ ਜਾਂਦਾ ਹੈ ਅਤੇ ਉਸਦਾ ਰੰਗ ਵੀ ਕਾਲਾ ਹੋ ਜਾਂਦਾ ਹੈ।

ਕੇਲਾ

ਪਿਆਜ ਨੂੰ ਫਰਿੱਜ ਅੰਦਰ ਰੱਖਣ ਦੀ ਗਲਤੀ ਨਾ ਕਰੋ। ਇਹ ਖਰਾਬ ਹੋਣ ਲੱਗ ਜਾਂਦੇ ਹਨ ਅਤੇ ਫਰਿੱਜ 'ਚ ਬਦਬੂ ਦਾ ਕਾਰਨ ਬਣ ਸਕਦੇ ਹਨ।

ਪਿਆਜ

ਇਹ ਫਰਿੱਜ ਲਈ ਬਿਲਕੁਲ ਵੀ ਨਹੀਂ ਬਣਿਆ ਹੈ। ਠੰਡ ਦੇ ਕਾਰਨ ਇਹ ਪੁੰਗਰ ਸਕਦਾ ਹੈ। ਇਸ ਤੋਂ ਇਲਾਵਾ ਇਹ ਰਬੜ ਵਾਂਗ ਲਚਕੀਲਾ ਵੀ ਹੋ ਸਕਦਾ ਹੈ।

ਲਸਣ

ਪੰਜਾਬ ‘ਚ 16 ਸਾਲਾਂ ਬਾਅਦ 1000 ਫੁੱਟ ਹੇਠਾਂ ਮਿਲੇਗਾ ਪਾਣੀ