23 June 2024
TV9 Punjabi
Author: Ramandeep Singh
ਨਾਸ਼ਤੇ ਨੂੰ ਦਿਨ ਦਾ ਸਭ ਤੋਂ ਮਹੱਤਵਪੂਰਨ ਭੋਜਨ ਮੰਨਿਆ ਜਾਂਦਾ ਹੈ। ਸਵੇਰੇ ਨਾਸ਼ਤਾ ਕਰਨ ਨਾਲ ਸਰੀਰ ਦਿਨ ਭਰ ਕਿਰਿਆਸ਼ੀਲ ਰਹਿੰਦਾ ਹੈ।
ਕੁਝ ਲੋਕ ਉੱਠਦੇ ਹੀ ਬੈੱਡ ਟੀ, ਕੂਕੀਜ਼ ਜਾਂ ਕੁਝ ਜੂਸ ਜਾਂ ਪੀਣਾ ਸ਼ੁਰੂ ਕਰ ਦਿੰਦੇ ਹਨ। ਹਾਲਾਂਕਿ, ਸਵੇਰੇ ਖਾਲੀ ਪੇਟ ਕੁਝ ਚੀਜ਼ਾਂ ਖਾਣਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ।
ਸੀਨੀਅਰ ਡਾਈਟੀਸ਼ੀਅਨ ਪਾਇਲ ਸ਼ਰਮਾ ਦਾ ਕਹਿਣਾ ਹੈ ਕਿ ਅਜਿਹੀਆਂ ਕਈ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਜੇਕਰ ਖਾਲੀ ਪੇਟ ਖਾ ਲਿਆ ਜਾਵੇ ਤਾਂ ਸਮੱਸਿਆ ਹੋ ਸਕਦੀ ਹੈ।
ਸਵੇਰੇ ਖਾਲੀ ਪੇਟ ਸੰਤਰੇ ਵਰਗੇ ਖੱਟੇ ਫਲਾਂ ਦਾ ਸੇਵਨ ਕਰਨ ਨਾਲ ਐਸੀਡਿਟੀ ਅਤੇ ਬਦਹਜ਼ਮੀ ਹੋ ਸਕਦੀ ਹੈ।
ਜ਼ਿਆਦਾਤਰ ਲੋਕ ਸਵੇਰ ਦੀ ਚਾਹ ਅਤੇ ਕੌਫੀ ਨੂੰ ਕਦੇ ਨਹੀਂ ਛੱਡਦੇ। ਅਜਿਹੇ ਲੋਕਾਂ ਨੂੰ ਐਸੀਡਿਟੀ, ਹਾਰਟ ਬਰਨ, ਬਲੋਟਿੰਗ ਅਤੇ ਕਬਜ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਖਰਬੂਜੇ ਅਤੇ ਤਰਬੂਜ ਵਿੱਚ ਮੌਜੂਦ ਵਾਧੂ ਫਾਈਬਰ ਬਦਹਜ਼ਮੀ, ਗੈਸ, ਕਬਜ਼ ਅਤੇ ਬਲੋਟਿੰਗ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਹਨ।
ਸਵੇਰੇ ਉੱਠਦੇ ਹੀ ਦੁੱਧ, ਚੀਨੀ ਵਾਲੀ ਚਾਹ, ਚਾਕਲੇਟ ਜਾਂ ਬਿਸਕੁਟ ਖਾਣਾ ਬਹੁਤ ਗਲਤ ਹੈ। ਇਸ ਨਾਲ ਬਲੱਡ ਸ਼ੂਗਰ ਵੱਧ ਸਕਦੀ ਹੈ।