10-12- 2024
TV9 Punjabi
Author: Isha Sharma
ਗਾਇਕ ਦਿਲਜੀਤ ਦੋਸਾਂਝ ਅੱਜ-ਕੱਲ੍ਹ ਦੇਸ਼-ਦੁਨੀਆ 'ਚ ਕੰਸਰਟ ਕਰ ਰਹੇ ਹਨ। Dil-Luminati ਦੇ ਦੌਰੇ ਤੋਂ ਸਮਾਂ ਕੱਢ ਕੇ ਹੁਣ ਉਹ ਮਹਾਕਾਲ ਦੇ ਦਰਬਾਰ ਵਿੱਚ ਪਹੁੰਚ ਗਏ ਹਨ।
Pic Credit: Social Media
ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਦੌਰਾਨ ਉਹ ਚਿੱਟੇ ਰੰਗ ਦੀ ਧੋਤੀ ਪਹਿਨੇ ਨਜ਼ਰ ਆਏ ਹਨ। ਭਸਮ ਆਰਤੀ ਦੌਰਾਨ ਉਹ ਗਰਬ ਗ੍ਰਹ ਦੇ ਬਾਹਰ ਬੈਠੇ ਨਜ਼ਰ ਆ ਰਹੇ ਹਨ।
ਇੰਦੌਰ ਕੰਸਰਟ ਤੋਂ ਬਾਅਦ, ਉਹ ਮਹਾਕਾਲ ਦੇ ਦਰਸ਼ਨ ਕਰਨ ਲਈ ਉਜੈਨ ਪਹੁੰਚੇ। ਦਿਲਜੀਤ ਦੋਸਾਂਝ ਨੇ ਵੀ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ।
ਇਸ ਦੌਰਾਨ ਦਿਲਜੀਤ ਦੋਸਾਂਝ ਨੇ ਵੀ ਭਸਮ ਆਰਤੀ ਵਿੱਚ ਸ਼ਿਰਕਤ ਕੀਤੀ। ਉਹ ਇੰਦੌਰ ਕੰਸਰਟ ਤੋਂ ਬਾਅਦ ਹੀ ਉਜੈਨ ਪਹੁੰਚੇ, ਜਿੱਥੇ ਉਨ੍ਹਾਂ ਦੀ ਪੂਰੀ ਟੀਮ ਇਕੱਠੀ ਨਜ਼ਰ ਆਈ।
ਦਿਲਜੀਤ ਦੋਸਾਂਝ ਨੇ ਦਿੱਲੀ ਤੋਂ ਆਪਣੇ Dil-Luminati ਦੌਰੇ ਦੀ ਸ਼ੁਰੂਆਤ ਕੀਤੀ। ਜਿੱਥੇ ਇੱਕ ਨਹੀਂ ਬਲਕਿ ਦੋ ਦਿਨ ਸੰਗੀਤਕ ਪ੍ਰੋਗਰਾਮ ਹੋਏ। ਇਸ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਸ਼ੋਅ ਕੀਤੇ ਗਏ ਹਨ।
ਦੀਪਿਕਾ ਪਾਦੁਕੋਣ ਵੀ ਗਾਇਕ ਦਿਲਜੀਤ ਦੋਸਾਂਝ ਦੇ ਬੈਂਗਲੁਰੂ ਵਿੱਚ ਹੋਏ ਕੰਸਰਟ ਵਿੱਚ ਮੌਜੂਦ ਸੀ। ਇਸ ਦੌਰਾਨ ਦੋਵਾਂ ਨੇ ਸਟੇਜ 'ਤੇ ਖੂਬ ਮਸਤੀ ਕੀਤੀ।