ਦਿਲਜੀਤ ਦੋਸਾਂਝ ਨੇ ਅਮਰ ਸਿੰਘ ਚਮਕੀਲਾ ਦੀ ਕਿੰਨੀ ਲਈ ਫੀਸ?

22 April 2024

TV9 Punjabi

Author: Isha

ਦਿਲਜੀਤ ਦੋਸਾਂਝ ਦੀ ਅਮਰ ਸਿੰਘ ਚਮਕੀਲਾ ਨੈੱਟਫਲਿਕਸ 'ਤੇ ਧੂਮ ਮਚਾ ਰਹੀ ਹੈ। ਇਸ ਫਿਲਮ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਅਜਿਹੇ 'ਚ ਦੱਸ ਦੇਈਏ ਕਿ ਦਿਲਜੀਤ ਅਤੇ ਪਰਿਣੀਤੀ ਨੇ ਇਸ ਫਿਲਮ ਲਈ ਕਿੰਨੀ ਫੀਸ ਲਈ ਹੈ।

ਅਮਰ ਸਿੰਘ ਚਮਕੀਲਾ

Pic Credit: Unsplash/ Agencies

ਚਮਕੀਲਾ ਬਣੇ ਦਿਲਜੀਤ ਦੀ ਗਿਣਤੀ ਮਹਿੰਗੇ ਕਲਾਕਾਰਾਂ 'ਚ ਹੁੰਦੀ ਹੈ। ਉਨ੍ਹਾਂ ਦੇ ਕਾਂਸਰਟ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਹੁੰਦੇ ਹਨ। ਦਿਲਜੀਤ ਇੱਕ ਸ਼ੋਅ ਲਈ ਮੋਟੀ ਫੀਸ ਚਾਰਜ ਕਰਦੇ ਹਨ।

ਮਹਿੰਗੇ ਸਿੰਗਰ

ਸ਼ੋਅਬਿਜ਼ਗਲਰ ਦੀ ਰਿਪੋਰਟ ਮੁਤਾਬਕ ਫਿਲਮ 'ਚ ਮੁੱਖ ਕਿਰਦਾਰ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਉਣ ਵਾਲੇ ਦਿਲਜੀਤ ਦੋਸਾਂਝ ਨੂੰ ਫਿਲਮ ਲਈ 4 ਕਰੋੜ ਰੁਪਏ ਦਿੱਤੇ ਗਏ ਸਨ।

ਇੰਨੀ ਮਿਲੀ ਹੈ ਫੀਸ

ਇਸੇ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਚਮਕੀਲਾ ਦੀ ਦੂਜੀ ਪਤਨੀ ਦਾ ਕਿਰਦਾਰ ਨਿਭਾਉਣ ਵਾਲੀ ਪਰਿਣੀਤੀ ਚੋਪੜਾ ਨੂੰ 2 ਕਰੋੜ ਰੁਪਏ ਦਿੱਤੇ ਗਏ ਸਨ।

ਪਰਿਣੀਤੀ ਚੋਪੜਾ ਦੀ ਫੀਸ

ਦਿਲਜੀਤ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਗਾਇਕ ਦੀ ਕੁੱਲ ਜਾਇਦਾਦ 166 ਕਰੋੜ ਰੁਪਏ ਹੈ। ਦਿਲਜੀਤ ਦਾ ਭਾਰਤ ਤੋਂ ਇਲਾਵਾ ਕੈਲੀਫੋਰਨੀਆ 'ਚ ਵੀ ਡੁਪਲੈਕਸ ਘਰ ਹੈ। ਜਿਸ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਮੌਜੂਦ ਹਨ।

ਇਨ੍ਹੀਂ ਹੈ Networth

ਦਿਲਜੀਤ ਦੀ ਕਮਾਈ ਦਾ ਜਰੀਆ ਬ੍ਰਾਂਡ ਐਂਡੋਰਸਮੈਂਟ, ਸਟੇਜ ਪਰਫਾਰਮੈਂਸ, ਨਿੱਜੀ ਨਿਵੇਸ਼ ਅਤੇ ਗਾਇਕੀ ਹਨ ਇਸ ਤੋਂ ਇਲਾਵਾ, ਉਸ ਦਾ ਆਪਣਾ ਕੱਪੜਿਆਂ ਦਾ ਬ੍ਰਾਂਡ ਵੀ ਹੈ ਜਿਸ ਤੋਂ ਉਹ ਬਹੁਤ ਕਮਾਈ ਕਰਦਾ ਹੈ।

ਬ੍ਰਾਂਡ ਐਂਡੋਰਸਮੈਂਟ

caknowledge.com ਦੀ ਰਿਪੋਰਟ ਮੁਤਾਬਕ ਪਰਿਣੀਤੀ ਚੋਪੜਾ ਦੀ ਕੁੱਲ ਜਾਇਦਾਦ 60 ਕਰੋੜ ਰੁਪਏ ਹੈ। ਫਿਲਮਾਂ ਤੋਂ ਇਲਾਵਾ, ਪਰਿਣੀਤੀ ਬ੍ਰਾਂਡ ਐਂਡੋਰਸਮੈਂਟ ਤੋਂ ਵੀ ਚੰਗੀ ਕਮਾਈ ਕਰਦੀ ਹੈ।

ਕੁੱਲ ਜਾਇਦਾਦ

ਅਮਰ ਸਿੰਘ ਚਮਕੀਲਾ ਨੂੰ ਕਿੰਨੀ ਮਿਲਦੀ ਸੀ ਫੀਸ? ਅੱਜ ਦੇ ਜ਼ਮਾਨੇ ਵਿੱਚ ਇੰਨੀ ਹੁੰਦੀ ਕਮਾਈ