ਡਿਬਰੂਗੜ੍ਹ ਐਕਸਪ੍ਰੈਸ ਦੇ 12 ਡੱਬੇ ਪਟੜੀ ਤੋਂ ਉਤਰੇ, ਹਾਦਸੇ ਤੋਂ ਬਾਅਦ ਦੀਆਂ ਤਸਵੀਰਾਂ

18-07- 2024

TV9 Punjabi

Author: Ramandeep Singh

ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਡਿਬਰੂਗੜ੍ਹ ਐਕਸਪ੍ਰੈਸ ਦੇ ਕਰੀਬ 10 ਤੋਂ 12 ਡੱਬੇ ਪਟੜੀ ਤੋਂ ਉਤਰ ਗਏ। ਇਹ ਟਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਾ ਰਹੀ ਸੀ।

ਗੋਂਡਾ 'ਚ ਵੱਡਾ ਰੇਲ ਹਾਦਸਾ

ਇਹ ਹਾਦਸਾ ਗੋਂਡਾ ਜ਼ਿਲ੍ਹੇ ਦੇ ਝਿਲਾਹੀ ਅਤੇ ਮੋਤੀਗੰਜ ਰੇਲਵੇ ਸਟੇਸ਼ਨਾਂ ਵਿਚਕਾਰ ਵਾਪਰਿਆ। ਫਿਲਹਾਲ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਹਾਦਸੇ ਦੀਆਂ ਤਸਵੀਰਾਂ ਕਾਫੀ ਭਿਆਨਕ ਹਨ।

ਰਾਹਤ ਕਾਰਜ ਜਾਰੀ

ਗੋਂਡਾ ਦੇ ਕਮਿਸ਼ਨਰ ਸ਼ਸ਼ੀਭੂਸ਼ਣ ਸੁਸ਼ੀਲ ਮੁਤਾਬਕ ਹਾਦਸੇ 'ਚ ਚਾਰ ਯਾਤਰੀਆਂ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ।

ਚਾਰ ਦੀ ਮੌਤ, ਕਈ ਜ਼ਖਮੀ

ਹਾਦਸੇ ਨੂੰ ਦੇਖਦੇ ਹੋਏ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹੋਰ ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ।

ਜ਼ਖਮੀਆਂ ਦੀ ਗਿਣਤੀ ਵੱਧ ਸਕਦੀ

ਸੂਚਨਾ ਮਿਲਣ 'ਤੇ ਹਾਦਸਾਗ੍ਰਸਤ ਸਹਾਇਤਾ ਟਰੇਨ ਨੂੰ ਮੌਕੇ 'ਤੇ ਰਵਾਨਾ ਕਰ ਦਿੱਤਾ ਗਿਆ ਹੈ। ਰੇਲਵੇ ਦੇ ਸਾਰੇ ਸੀਨੀਅਰ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਰਹੇ ਹਨ।

ਸਹਾਇਤਾ ਲਈ ਰੇਲਗੱਡੀ ਰਵਾਨਾ

ਸੀਐਮ ਯੋਗੀ ਨੇ ਗੋਂਡਾ ਵਿੱਚ ਹੋਏ ਰੇਲ ਹਾਦਸੇ ਦਾ ਵੀ ਨੋਟਿਸ ਲਿਆ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਪੁੱਜ ਕੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। 

ਸੀਐਮ ਯੋਗੀ ਨੇ ਲਿਆ ਜਾਇਜ਼ਾ

ਮੰਦਰ 'ਚ VIP ਦਰਸ਼ਨ ਸਹੀ ਜਾਂ ਗਲਤ? ਸ਼ੰਕਰਾਚਾਰੀਆ ਨੇ ਦਿੱਤਾ ਜਵਾਬ