ਡਾਇਮੰਡ ਲੀਗ ‘ਚ ਨੀਰਜ ਚੋਪੜਾ ਨੇ ਹਾਸਲ ਕੀਤਾ ਦੂਜਾ ਸਥਾਨ, 1 ਸੈਂਟੀਮੀਟਰ ਤੋਂ ਖੁੰਝੇ

15-09- 2024

TV9 Punjabi

Author: Isha Sharma

ਭਾਰਤ ਦਾ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਡਾਇਮੰਡ ਲੀਗ ਟਰਾਫੀ ਤੋਂ ਖੁੰਝ ਗਏ।

ਡਾਇਮੰਡ ਲੀਗ

Pic Credit: PTI/Getty Images

ਬ੍ਰਸੇਲਜ਼ ‘ਚ ਹੋਏ ਫਾਈਨਲ ‘ਚ ਨੀਰਜ ਸਿਰਫ 1 ਸੈਂਟੀਮੀਟਰ ਦੇ ਛੋਟੇ ਪਰ ਨਿਰਣਾਇਕ ਫਰਕ ਨਾਲ ਖਿਤਾਬ ਜਿੱਤਣ ਤੋਂ ਖੁੰਝ ਗਿਆ।

ਨੀਰਜ

ਨੀਰਜ ਦੇ ਸਖਤ ਵਿਰੋਧੀ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ 87.87 ਮੀਟਰ ਦੀ ਦੂਰੀ ਨਾਲ ਜੈਵਲਿਨ ਥਰੋਅ ਦਾ ਖਿਤਾਬ ਜਿੱਤਿਆ।

ਐਂਡਰਸਨ ਪੀਟਰਸ

ਨੀਰਜ ਨੇ 87.86 ਮੀਟਰ ਥਰੋਅ ਕੀਤਾ ਅਤੇ ਦੂਜੇ ਸਥਾਨ ‘ਤੇ ਰਹੇ। ਇਸ ਤਰ੍ਹਾਂ ਨੀਰਜ ਦਾ ਦੂਜੀ ਵਾਰ ਇਹ ਖਿਤਾਬ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ।

ਦੂਜਾ ਸਥਾਨ

ਇਸ ਸਾਲ ਅਨੁਭਵੀ ਭਾਰਤੀ ਅਥਲੀਟ ਦਾ ਸੀਜ਼ਨ ਬਿਨਾਂ ਕਿਸੇ ਖ਼ਿਤਾਬ ਦੇ ਖ਼ਤਮ ਹੋ ਗਿਆ। ਨੀਰਜ ਨੇ ਪਿਛਲੇ ਮਹੀਨੇ ਹੀ ਪੈਰਿਸ ਓਲੰਪਿਕ ‘ਚ ਚਾਂਦੀ ਦਾ ਤਗਮਾ ਜਿੱਤਿਆ ਸੀ।

ਪੈਰਿਸ ਓਲੰਪਿਕ

ਫਾਈਨਲ ‘ਚ 7 ਦਾਅਵੇਦਾਰਾਂ ‘ਚੋਂ ਨੀਰਜ ਦਾ ਨੰਬਰ ਆਖਰੀ ਸੀ। ਉਸ ਤੋਂ ਪਹਿਲਾਂ ਐਂਡਰਸਨ ਪੀਟਰਸ ਆਇਆ, ਜਿਸ ਨੇ 87.87 ਮੀਟਰ ਦੀ ਆਪਣੀ ਪਹਿਲੀ ਥਰੋਅ ਨਾਲ ਸਿਖਰਲਾ ਸਥਾਨ ਹਾਸਲ ਕੀਤਾ। 

ਸਿਖਰਲਾ ਸਥਾਨ 

ਤੁਹਾਨੂੰ FD 'ਤੇ ਮਿਲੇਗਾ 9% ਤੱਕ ਦਾ ਵਿਆਜ, ਵੇਖੋ ਇਨ੍ਹਾਂ 5 ਬੈਂਕਾਂ ਦੀ Details