ਸ਼ੂਗਰ ਲੈਵਲ ਰਹੇਗਾ ਕੰਟਰੋਲ, ਇਸ ਤਰ੍ਹਾਂ ਪੀਓ ਆਂਵਲੇ ਦਾ ਜੂਸ

07-07- 2024

TV9 Punjabi

Author: Isha 

ਜਦੋਂ ਖੂਨ ਵਿੱਚ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ, ਤਾਂ ਸ਼ੂਗਰ ਹੁੰਦੀ ਹੈ। ਇਸ ਕਾਰਨ ਕਈ ਸਮੱਸਿਆਵਾਂ ਆ ਸਕਦੀਆਂ ਹਨ।

ਸ਼ੂਗਰ

ਸ਼ੂਗਰ ਦੇ ਕਾਰਨ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਵੀ ਖਤਰਾ ਰਹਿੰਦਾ ਹੈ।

ਹਾਈ ਬਲੱਡ ਪ੍ਰੈਸ਼ਰ

ਸ਼ੂਗਰ ਦੇ ਰੋਗੀਆਂ ਲਈ ਸ਼ੂਗਰ ਲੈਵਲ ਨੂੰ ਕੰਟਰੋਲ ਵਿਚ ਰੱਖਣਾ ਜ਼ਰੂਰੀ ਹੈ। ਇਸ ਨੂੰ ਕੰਟਰੋਲ 'ਚ ਰੱਖਣ ਲਈ ਆਂਵਲੇ ਦਾ ਜੂਸ ਫਾਇਦੇਮੰਦ ਹੁੰਦਾ ਹੈ।

ਆਂਵੇਲ ਦਾ ਜੂਸ

ਦਿੱਲੀ ਦੇ ਆਯੁਰਵੇਦ ਦੇ ਡਾਕਟਰ ਭਾਰਤ ਭੂਸ਼ਣ ਅਨੁਸਾਰ ਆਂਵਲੇ ਦੇ ਜੂਸ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਇਹ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ 'ਚ ਮਦਦ ਕਰ ਸਕਦੇ ਹਨ।

ਐਂਟੀਆਕਸੀਡੈਂਟ ਗੁਣ

ਸਭ ਤੋਂ ਪਹਿਲਾਂ ਇੱਕ ਕੱਪ ਮੋਰਿੰਗਾ ਦੀਆਂ ਪੱਤੀਆਂ ਅਤੇ ਦੋ ਚੱਮਚ ਆਂਵਲਾ ਪਾਊਡਰ ਲੈ ਕੇ ਦੋ ਕੱਪ ਪਾਣੀ ਵਿੱਚ ਦੋਨਾਂ ਚੀਜ਼ਾਂ ਨੂੰ ਮਿਲਾ ਲਓ। ਇਸ ਪਾਣੀ ਨੂੰ ਉਬਾਲੋ ਅਤੇ ਥੋੜ੍ਹਾ ਠੰਡਾ ਹੋਣ 'ਤੇ ਇਸ ਨੂੰ ਫਿਲਟਰ ਕਰੋ।

ਫਿਲਟਰ ਕਰੋ 

ਇਸ ਜੂਸ ਨੂੰ ਦਿਨ 'ਚ ਇਕ ਜਾਂ ਦੋ ਵਾਰ ਪੀਓ। ਇਸ ਨੂੰ ਪੀਣ ਨਾਲ ਸ਼ੂਗਰ ਲੈਵਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਇਮਿਊਨਿਟੀ ਵੀ ਮਜ਼ਬੂਤ ​​ਹੁੰਦੀ ਹੈ।

ਦੋ ਵਾਰ ਪੀਓ

ਜੇਕਰ ਤੁਸੀਂ ਆਪਣੇ ਸ਼ੂਗਰ ਲੈਵਲ ਨੂੰ ਕੰਟਰੋਲ 'ਚ ਰੱਖਣਾ ਚਾਹੁੰਦੇ ਹੋ ਤਾਂ ਆਪਣੀ ਡਾਈਟ ਦੇ ਨਾਲ-ਨਾਲ ਰੋਜ਼ਾਨਾ ਕਸਰਤ ਵੀ ਕਰਨੀ ਚਾਹੀਦੀ ਹੈ।

ਕਸਰਤ ਕਰੋ 

ਸੰਸਦ ਦੇ ਬਾਹਰ AAP ਸੰਸਦ ਮੈਂਬਰਾਂ ਵੱਲੋਂ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵਿਰੋਧ