26-03- 2024
TV9 Punjabi
Author: Isha Sharma
ਜੇਕਰ ਤੁਸੀਂ ਗਰਮੀਆਂ ਵਿੱਚ ਸੂਟ ਪਹਿਨਣਾ ਪਸੰਦ ਕਰਦੇ ਹੋ, ਤਾਂ ਤੁਸੀਂ ਧਨਸ਼੍ਰੀ ਦੇ ਇਨ੍ਹਾਂ ਸੂਟਾਂ ਤੋਂ ਆਈਡੀਆ ਲੈ ਸਕਦੇ ਹੋ। ਧਨਸ਼੍ਰੀ ਦਾ ਸਰ੍ਹੋਂ ਦੇ ਪੀਲੇ ਰੰਗ ਦਾ ਚੂੜੀਦਾਰ ਸੂਟ ਗਰਮੀਆਂ ਲਈ ਬਹੁਤ ਵਧੀਆ ਆਪਸ਼ਨ ਹੈ।
ਧਨਸ਼੍ਰੀ ਨੇ ਆਫ-ਵਾਈਟ ਰੰਗ ਦਾ ਸੂਟ ਪਾਇਆ ਹੋਇਆ ਹੈ। ਜਿਸਦੇ ਨਾਲ ਗੁਲਾਬੀ ਰੰਗ ਦਾ ਭਾਰੀ ਬਾਰਡਰ ਵਾਲਾ ਦੁਪੱਟਾ ਕੈਰੀ ਕੀਤਾ ਹੈ। ਇਸ ਸੂਟ ਦਾ ਲੁੱਕ ਅਤੇ ਰੰਗ ਗਰਮੀਆਂ ਲਈ ਬਹੁਤ ਵਧੀਆ ਹੈ।
ਗਰਮੀਆਂ ਵਿੱਚ, ਕੁੜੀਆਂ ਚਿਕਨਕਾਰੀ ਕੁਰਤੀਆਂ ਪਹਿਨਣਾ ਪਸੰਦ ਕਰਦੀਆਂ ਹਨ। ਧਨਸ਼੍ਰੀ ਨੇ ਵੀ ਓਮਬਰੇ ਸ਼ੇਡ ਦੀ ਚਿਕਨਕਾਰੀ ਕੁੜਤੀ ਪਹਿਨੀ ਹੈ ਅਤੇ ਲਾਈਟ ਮੇਕਅੱਪ ਕੀਤਾ ਹੈ।
ਗਰਮੀਆਂ ਵਿੱਚ Cotton ਸੂਟ ਸਭ ਤੋਂ ਵੱਧ ਪਸੰਦ ਕੀਤੇ ਜਾਂਦੇ ਹਨ। ਧਨਸ਼੍ਰੀ ਦਾ ਇਹ ਸੂਟ ਵੀ ਬਹੁਤ ਪਿਆਰਾ ਹੈ।
ਇਸ ਤਸਵੀਰ ਵਿੱਚ ਧਨਸ਼੍ਰੀ ਲਵੈਂਡਰ ਰੰਗ ਦਾ ਸੂਤੀ ਫਰੌਕ ਸੂਟ ਪਹਿਨੇ ਦਿਖਾਈ ਦੇ ਰਹੀ ਹੈ। ਇਸ ਸੂਟ 'ਤੇ ਧਾਗੇ ਦਾ ਕੰਮ ਕੀਤਾ ਗਿਆ ਹੈ, ਅਤੇ ਇਸ ਦੇ ਨਾਲ ਮੈਚਿੰਗ ਦੁਪੱਟਾ ਲਿਆ ਹੈ।
ਧਨਸ਼੍ਰੀ ਨੇ ਗੁਲਾਬੀ ਰੰਗ ਦੀ ਲੰਬੀ ਚਿਕਨਕਾਰੀ ਕੁੜਤੀ ਪਾਈ ਹੋਈ ਹੈ। ਚਿੱਟੀ ਲੈਗਿੰਗ ਪਹਿਨੀ ਹੈ ਅਤੇ ਖੁੱਲ੍ਹੇ ਵਾਲਾਂ ਨਾਲ ਆਪਣਾ ਲੁੱਕ ਕੰਪਲੀਟ ਕੀਤਾ ਹੈ।
ਧਨਸ਼੍ਰੀ ਵਾਂਗ, ਤੁਸੀਂ ਵੀ ਗਰਮੀਆਂ ਲਈ ਅਜਿਹਾ ਕੁਝ ਟ੍ਰਾਈ ਕਰ ਸਕਦੇ ਹੋ। ਇਸ ਤਸਵੀਰ ਵਿੱਚ, ਧਨਸ਼੍ਰੀ ਨੇ ਲਾਲ ਰੰਗ ਦੀ ਕੁੜਤੀ ਪਾਈ ਹੋਈ ਹੈ ਜਿਸ ਵਿੱਚ ਫਲੈਪਰ ਅਤੇ ਮੈਚਿੰਗ ਦੁਪੱਟਾ ਹੈ।