ਧਾਮੀ ਅਸਤੀਫ਼ਾ ਵਾਪਿਸ ਲੈਣ ਲਈ ਹੋਏ ਤਿਆਰ, ਮਨਾਉਣ ਲਈ ਸੁਖਬੀਰ ਬਾਦਲ ਪਹੁੰਚੇ ਘਰ

18-03- 2024

TV9 Punjabi

Author: Isha Sharma 

SGPC ਦੇ ਮੁਖੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਕਾਲੀ ਦਲ ਵਰਕਿੰਗ ਕਮੇਟੀ ਦੇ ਮੈਂਬਰਾਂ ਤੇ ਸੁਖਬੀਰ ਬਾਦਲ ਵੱਲੋਂ ਮਨਾਏ ਜਾਣ ਤੋਂ ਬਾਅਦ ਆਪਣਾ ਅਸਤੀਫਾ ਵਾਪਸ ਲੈਣ ਲਈ ਸਹਿਮਤ ਹੋ ਗਏ ਹਨ।

SGPC 

ਇੱਕ-ਦੋ ਦਿਨਾਂ ਦੇ ਅੰਦਰ, ਉਹ ਅੰਮ੍ਰਿਤਸਰ ਸਥਿਤ ਸ਼੍ਰੋਮਣੀ ਕਮੇਟੀ ਦਫ਼ਤਰ ਪਹੁੰਚਣਗੇ ਅਤੇ ਆਪਣੀਆਂ ਡਿਊਟੀਆਂ ਸੰਭਾਲ ਲੈਣਗੇ।

ਦਫ਼ਤਰ

ਕੱਲ੍ਹ ਹੀ, ਸ਼੍ਰੋਮਣੀ ਕਮੇਟੀ ਵਰਕਿੰਗ ਕਮੇਟੀ ਨੇ ਇੱਕ ਮੀਟਿੰਗ ਵਿੱਚ ਧਾਮੀ ਦਾ ਅਸਤੀਫ਼ਾ ਰੱਦ ਕਰ ਦਿੱਤਾ ਸੀ।

ਅਸਤੀਫ਼ਾ

ਅੱਜ ਸਾਬਕਾ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਐਡਵੋਕੇਟ ਧਾਮੀ ਨੂੰ ਮਨਾਉਣ ਲਈ ਉਨ੍ਹਾਂ ਦੇ ਹੁਸ਼ਿਆਰਪੁਰ ਸਥਿਤ ਘਰ ਪਹੁੰਚੇ।

ਹੁਸ਼ਿਆਰਪੁਰ

 ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਅਤੇ ਹੋਰ ਆਗੂ ਵੀ ਉਨ੍ਹਾਂ ਦੇ ਨਾਲ ਸਨ।

ਬਲਵਿੰਦਰ ਸਿੰਘ ਭੂੰਦੜ

ਇਹ ਗੱਲ ਧਿਆਨ ਦੇਣ ਯੋਗ ਹੈ ਕਿ SGPC ਦਾ ਵਫ਼ਦ ਵੀ ਕੱਲ੍ਹ ਸ਼ਾਮ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਪਹੁੰਚਿਆ ਸੀ।

SGPC ਦਾ ਵਫ਼ਦ

ਇਸ ‘ਚ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਉਨ੍ਹਾਂ ਦੇ ਅਸਤੀਫ਼ੇ ‘ਤੇ ਵਿਚਾਰ ਕਰਨਗੇ। ਨਾਲ ਹੀ ਹੁਣ ਸੁਖਬੀਰ ਬਾਦਲ ਖੁਦ ਉਨ੍ਹਾਂ ਨੂੰ ਮਨਾਉਣ ਲਈ ਹੁਸ਼ਿਆਰਪੁਰ ਪਹੁੰਚੇ ਹਨ।

ਸੁਖਬੀਰ ਬਾਦਲ

ਨਰਾਤਿਆਂ ਲਈ ਔਰਤਾਂ ਨੂੰ ਸੋਨਾਰਿਕਾ ਭਦੌਰੀਆ ਦੇ ਸੂਟ ਅਤੇ ਸਾੜੀ ਦੇ ਲੁੱਕ ਤੋਂ ਲੈ ਸਕਦੇ ਹੋ Idea