27-08- 2024
TV9 Punjabi
Author: Isha Sharma
ਦੇਸੀ ਘਿਓ ਇੱਕ ਅਜਿਹਾ ਫੈਟ ਹੈ ਜਿਸ ਵਿੱਚ ਚੰਗੀ ਮਾਤਰਾ ਵਿੱਚ ਪੋਸ਼ਕ ਤੱਤ ਹੁੰਦੇ ਹਨ, ਇਸ ਵਿੱਚ ਵਿਟਾਮਿਨ ਏ, ਈ, ਡੀ, ਓਮੇਗਾ 6,6 ਫੈਟੀ ਐਸਿਡ, ਪ੍ਰੋਟੀਨ ਆਦਿ ਪੋਸ਼ਕ ਤੱਤ ਹੁੰਦੇ ਹਨ।
ਜੇਕਰ ਦੇਸੀ ਘਿਓ ਨੂੰ ਖਾਣੇ ਦੇ ਨਾਲ ਲਿਆ ਜਾਵੇ ਤਾਂ ਇਸ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਕਈ ਫਾਇਦੇ ਹੁੰਦੇ ਹਨ ਪਰ ਦੇਸੀ ਘਿਓ ਨੂੰ ਕੋਸੇ ਪਾਣੀ ਨਾਲ ਲੈਣ ਨਾਲ ਕੀ ਹੋਵੇਗਾ?
ਦੇਸੀ ਘਿਓ ਨੂੰ ਕੋਸੇ ਪਾਣੀ ਵਿਚ ਮਿਲਾ ਕੇ ਪੀਣ ਨਾਲ ਭਾਰ ਘਟਾਉਣ ਵਿਚ ਮਦਦ ਮਿਲ ਸਕਦੀ ਹੈ, ਕਿਉਂਕਿ ਇਹ ਮੈਟਾਬੋਲਿਜ਼ਮ ਨੂੰ ਵਧਾਏਗਾ, ਜਿਸ ਨਾਲ ਤੁਸੀਂ ਭਾਰ ਘਟਾ ਸਕੋਗੇ।
ਜੇਕਰ ਤੁਸੀਂ ਕੋਸੇ ਪਾਣੀ 'ਚ ਦੇਸੀ ਘਿਓ ਨੂੰ ਮਿਲਾ ਕੇ ਰੋਜ਼ਾਨਾ ਪੀਓ ਤਾਂ ਇਹ ਤੁਹਾਡੀਆਂ ਅੱਖਾਂ ਨੂੰ ਸਿਹਤਮੰਦ ਰੱਖਦਾ ਹੈ ਅਤੇ ਅੱਖਾਂ 'ਚ ਖਾਰਸ਼ ਅਤੇ ਖੁਸ਼ਕੀ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ।
ਦੇਸੀ ਘਿਓ 'ਚ ਮਿਲਾ ਕੇ ਕੋਸਾ ਪਾਣੀ ਪੀਣ ਨਾਲ ਖੂਨ ਦਾ ਸੰਚਾਰ ਠੀਕ ਰਹਿੰਦਾ ਹੈ, ਇਸ ਤਰ੍ਹਾਂ ਕਈ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
ਜੇਕਰ ਤੁਸੀਂ ਰੋਜ਼ਾਨਾ ਕੋਸੇ ਪਾਣੀ ਦੇ ਨਾਲ ਦੇਸੀ ਘਿਓ ਦਾ ਸੇਵਨ ਕਰਦੇ ਹੋ, ਤਾਂ ਇਹ ਤੁਹਾਡੀ ਸਕਿਨ ਨੂੰ ਸਿਹਤਮੰਦ ਰੱਖਦਾ ਹੈ ਅਤੇ ਇਸ ਨੂੰ ਨੈਚੂਰਲ ਗਲੋ ਦਿੰਦਾ ਹੈ।
ਸਵੇਰੇ ਖਾਲੀ ਪੇਟ ਇੱਕ ਚਮਚ ਦੇਸੀ ਘਿਓ ਨੂੰ ਕੋਸੇ ਪਾਣੀ ਦੇ ਨਾਲ ਲੈਣ ਨਾਲ ਕਬਜ਼ ਤੋਂ ਵੀ ਰਾਹਤ ਮਿਲਦੀ ਹੈ।