20-02- 2024
TV9 Punjabi
Author: Isha Sharma
ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਦਾ ਨਾਮ ਫਾਈਨਲ ਕਰ ਲਿਆ ਹੈ। ਪਾਰਟੀ ਨੇ ਰਾਜਧਾਨੀ ਦੀ ਕਮਾਨ ਰੇਖਾ ਗੁਪਤਾ ਨੂੰ ਸੌਂਪ ਦਿੱਤੀ ਹੈ।
ਰੇਖਾ ਗੁਪਤਾ ਪਹਿਲੀ ਵਾਰ ਵਿਧਾਇਕ ਬਣੇ ਹਨ। ਉਹ ਸ਼ਾਲੀਮਾਰ ਬਾਗ ਤੋਂ ਜਿੱਤੇ ਹਨ।
ਰੇਖਾ ਗੁਪਤਾ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਪਰ ਉਨ੍ਹਾਂ ਦੇ ਪਿਤਾ ਨੂੰ ਦਿੱਲੀ ਵਿੱਚ ਨੌਕਰੀ ਮਿਲਣ ਤੋਂ ਬਾਅਦ, ਉਹ ਸਿਰਫ਼ 2 ਸਾਲ ਦੀ ਉਮਰ ਵਿੱਚ ਦਿੱਲੀ ਆ ਗਏ ਸੀ।
ਰੇਖਾ ਗੁਪਤਾ ਦੀ ਪਰਵਰਿਸ਼ ਦਿੱਲੀ ਵਿੱਚ ਹੋਈ। ਉਨ੍ਹਾਂ ਦੇ ਪਿਤਾ ਜੈ ਭਗਵਾਨ ਜਿੰਦਲ ਬੈਂਕ ਆਫ਼ ਇੰਡੀਆ ਵਿੱਚ ਮੈਨੇਜਰ ਸਨ ਅਤੇ ਉਨ੍ਹਾਂ ਦੀ ਮਾਂ Home Maker ਸਨ।
ਰੇਖਾ ਗੁਪਤਾ ਦੇ ਪਤੀ ਦਾ ਨਾਮ ਮਨੀਸ਼ ਗੁਪਤਾ ਹੈ। ਦੋਵਾਂ ਦੇ ਦੋ ਬੱਚੇ ਵੀ ਹਨ। ਪੁੱਤਰ ਨਿਕੁੰਜ ਗੁਪਤਾ ਅਤੇ ਧੀ ਹਰਸ਼ਿਤਾ।
ਰੇਖਾ ਗੁਪਤਾ ਦੇ ਪਤੀ ਦਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਹੈ। ਨਾਮਜ਼ਦਗੀ ਸਮੇਂ ਦਾਇਰ ਕੀਤੇ ਗਏ ਹਲਫ਼ਨਾਮੇ ਅਨੁਸਾਰ, ਰੇਖਾ ਗੁਪਤਾ ਦੇ ਪਤੀ ਬੀਮਾ ਏਜੰਟ ਹਨ ਅਤੇ ਕਾਰੋਬਾਰ ਵੀ ਹਨ।
ਨਾਮਜ਼ਦਗੀ ਦੌਰਾਨ, ਰੇਖਾ ਗੁਪਤਾ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪਤੀ ਕੋਟਕ ਲਾਈਫ ਇੰਸ਼ੋਰੈਂਸ ਦੇ ਬੀਮਾ ਏਜੰਟ ਹਨ ਅਤੇ ਸਪੇਅਰ ਪਾਰਟਸ ਦਾ ਕਾਰੋਬਾਰ ਵੀ ਕਰਦੇ ਹਨ।