08-09- 2024
TV9 Punjabi
Author: Isha Sharma
ਦੀਪਿਕਾ ਪਾਦੁਕੋਣ ਐਤਵਾਰ ਨੂੰ ਮਾਂ ਬਣ ਗਈ। ਉਹਨਾਂ ਨੇ ਮੁੰਬਈ ਦੇ ਐਚਐਨ ਰਿਲਾਇੰਸ ਹਸਪਤਾਲ ਵਿੱਚ ਇੱਕ ਬੇਟੀ ਨੂੰ ਜਨਮ ਦਿੱਤਾ।
ਸ਼ਨੀਵਾਰ ਸ਼ਾਮ ਨੂੰ ਰਣਵੀਰ ਸਿੰਘ ਆਪਣੀ ਪਤਨੀ ਦੀਪਿਕਾ ਨੂੰ ਹਸਪਤਾਲ ਲੈ ਕੇ ਗਏ ਸਨ ਅਤੇ ਹੁਣ ਇਹ ਵੱਡੀ ਖਬਰ ਆਈ ਹੈ।
ਰਿਸ਼ੀ ਪੰਚਮੀ ਦੇ ਮੌਕੇ ‘ਤੇ ਦੀਪਿਕਾ-ਰਣਵੀਰ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਮਿਲੀ।
ਵਿਆਹ ਦੇ 6 ਸਾਲ ਬਾਅਦ ਦੀਪਿਕਾ-ਰਣਵੀਰ ਇੱਕ ਛੋਟੀ ਪਰੀ ਦੇ ਮਾਤਾ-ਪਿਤਾ ਬਣ ਗਏ ਹਨ।
ਇਹ ਖਬਰ ਸਾਹਮਣੇ ਆਉਂਦੇ ਹੀ ਜੋੜੇ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।
ਸੂਤਰਾਂ ਦੀ ਮੰਨੀਏ ਤਾਂ ਦੀਪਿਕਾ ਨੇ ਸੀ-ਸੈਕਸ਼ਨ ਰਾਹੀਂ ਬੇਟੀ ਨੂੰ ਜਨਮ ਦਿੱਤਾ ਹੈ। ਦੀਪਿਕਾ-ਰਣਵੀਰ ਨੇ ਆਪਣੇ ਬੱਚੇ ਦੇ ਸਵਾਗਤ ਲਈ ਅੱਜ ਦਾ ਦਿਨ ਪਹਿਲਾਂ ਹੀ ਚੁਣ ਲਿਆ ਸੀ।