20-02- 2024
TV9 Punjabi
Author: Isha Sharma
ਕਿਸਾਨਾਂ ਨੇ ਅੱਜ ਮਰਹੂਮ ਕਿਸਾਨ ਸ਼ੁਭਕਰਨ ਦੀ ਬਰਸੀ ਮਨਾਈ । ਇਸ ਮੌਕੇ 'ਤੇ, ਸ਼ੁਭਕਰਨ ਦੇ ਜੱਦੀ ਪਿੰਡ ਬੱਲ੍ਹੋ (ਬਠਿੰਡਾ) ਸਮੇਤ ਤਿੰਨ ਸਰਹੱਦਾਂ ਸ਼ੰਭੂ, ਖਨੌਰੀ ਅਤੇ ਰਤਨਪੁਰ 'ਤੇ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤੇ ਗਏ।
ਬੱਲ੍ਹੋ ਪਿੰਡ ਵਿੱਚ ਸਥਾਪਿਤ ਸ਼ੁਭਕਰਨ ਦੀ ਨਵੀਂ ਬਣੀ ਮੂਰਤੀ 'ਤੇ ਸ਼ਰਧਾਂਜਲੀ ਭੇਟ ਕੀਤੀ ਗਈ ਨਾਲ ਹੀ ਸ਼ਾਮ ਨੂੰ ਇੱਕ ਕੈਂਡਲ ਮਾਰਚ ਦਾ ਪ੍ਰੋਗਰਾਮ ਮਿੱਥਿਆ ਗਿਆ।
ਸ਼ੁਭਕਰਨ ਦੀ ਪਿਛਲੇ ਸਾਲ ਹਰਿਆਣਾ ਪੁਲਿਸ ਨਾਲ ਹੋਈ ਝੜਪ ਦੌਰਾਨ ਕਥਿਤ ਤੌਰ 'ਤੇ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ ਸੀ।
21 ਫਰਵਰੀ 2024 ਨੂੰ, ਕਿਸਾਨ ਸ਼ੁਭਕਰਨ ਦੀ ਕਥਿਤ ਤੌਰ 'ਤੇ ਗੋਲੀ ਲੱਗਣ ਕਾਰਨ ਮੌਤ ਹੋਈ ਸੀ। ਅੱਜ ਤਿੰਨੋਂ ਮੋਰਚਿਆਂ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਪਿੰਡ ਬੱਲ੍ਹੋ, ਬਠਿੰਡਾ ਵਿਖੇ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ। ਪਿੰਡ ਦੇ ਲੋਕਾਂ ਅਤੇ ਕਿਸਾਨਾਂ ਵੱਲੋਂ ਸ਼ੁਭਕਰਨ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਕਿਸਾਨਾਂ ਦੇ ਧਰਨੇ ਨੂੰ ਇੱਕ ਸਾਲ ਤੋਂ ਉਪਰ ਹੋ ਗਿਆ ਹੈ। ਇਸ ਮੌਕੇ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸੱਤ ਮਿੰਟ ਦਾ ਸੰਦੇਸ਼ ਦਿੱਤਾ। ਸੁਨੇਹੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਗਿਆ।
ਉਨ੍ਹਾਂ ਨੇ ਕਿਸਾਨ ਅੰਦੋਲਨ ਦੀ ਏਕਤਾ ਦਾ ਸੱਦਾ ਦਿੰਦੇ ਹੋਏ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਨੇ ਸੰਗਠਨਾਂ ਨੂੰ 27 ਫਰਵਰੀ ਨੂੰ ਚੰਡੀਗੜ੍ਹ ਵਿੱਚ ਹੋਣ ਵਾਲੀ ਏਕਤਾ ਮੀਟਿੰਗ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।