29 Jan 2024
TV9 Punjabi
ਡਾਰਕ ਚਾਕਲੇਟ ਨੂੰ ਦਿਲ ਦੀ ਸਿਹਤ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨੂੰ ਖਾਣ ਨਾਲ ਆਰਟਰੀ ਬਲਾਕੇਜ ਦਾ ਰਿਸਕ ਘੱਟ ਹੁੰਦਾ ਹੈ।
ਹਾਰਟ ਹੈਲਥ ਦੇ ਨਾਲ ਹੀ ਇਹ ਸਾਡੀਆਂ ਦਿਮਾਗ ਦੀ ਨਸਾਂ 'ਚ ਹੋਣ ਵਾਲੀ ਬਲਾਕੇਜ ਨੂੰ ਵੀ ਰੋਕ ਸਕਦੀ ਹੈ, ਇਸ ਨਾਲ ਸਟ੍ਰੋਕ ਦਾ ਖ਼ਤਰਾ ਘੱਟ ਹੁੰਦਾ ਹੈ।
ਡਾਰਕ ਚਾਕਲੇਟ ਨੂੰ ਖਾਣਾ ਖਾਣ ਤੋਂ ਪਹਿਲਾ ਖਾਦਾ ਜਾਵੇ ਤਾਂ ਪੇਟ ਭਰਿਆ ਲੱਗਦਾ ਹੈ, ਜਿਸ ਨਾਲ ਤੁਸੀਂ ਘੱਟ ਖਾਣਾ ਖਾਂਦੇ ਹੋ। ਇਸ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ।
ਡਾਰਕ ਚਾਕਲੇਟ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਹਾਈ ਬੀਪੀ ਦੇ ਮਰੀਜ਼ ਡਾਰਕ ਚਾਕਲੇਟ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਕਰ ਸਕਦੇ ਹਨ।
ਕਈ ਰਿਸਰਚ 'ਚ ਪਤਾ ਲੱਗਿਆ ਹੈ ਕਿ ਡਾਰਕ ਚਾਕਲੇਟ ਕੈਂਸਰ ਕੋਸ਼ਿਕਾਵਾਂ ਦੇ ਨਿਰਮਾਣ ਨੂੰ ਰੋਕਦੀ ਹੈ, ਜਿਸ ਨਾਲ ਕੈਂਸਰ ਤੋਂ ਬਚਾਅ ਸੰਭਵ ਹੈ।
ਇਹ ਵੀ ਮੰਨਿਆ ਜਾਂਦਾ ਹੈ ਕਿ ਡਾਰਕ ਚਾਕਲੇਟ ਖਾਣ ਨਾਲ ਸਕਿਨ ਨੈਚੁਰਲੀ ਗਲੋਅ ਕਰਦੀ ਹੈ ਇਹ ਸਕਿਨ ਲਈ ਫਾਇਦੇਮੰਦ ਹੈ।
ਡਾਰਕ ਚਾਕਲੇਟ ਗੁੱਡ ਕੋਲੇਸਟ੍ਰੋਲ ਨੂੰ ਵਧਾ ਕੇ ਬੈਡ ਕੋਲੇਸਟ੍ਰੋਲ ਨੂੰ ਘੱਟ ਕਰਦੀ ਹੈ, ਇਸ ਲਈ ਇਸ ਨੂੰ ਕੋਲੇਸਟ੍ਰੋਲ ਮੈਨੇਜ ਕਰਨ 'ਚ ਫਾਇਦੇਮੰਦ ਮੰਨਿਆ ਜਾਂਦਾ ਹੈ।