28 Sep 2023
TV9 Punjabi
ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਸਚਿਨ ਤੇਂਦੁਲਕਰ ਦੇ ਨਾਂ 'ਤੇ ਹਨ। ਸਚਿਨ ਤੇਂਦੁਲਕਰ ਨੇ 1992 ਤੋਂ 2011 ਤੱਕ 6 ਵਿਸ਼ਵ ਕੱਪ ਖੇਡੇ ਹਨ। ਇਸ ਦੌਰਾਨ ਉਹਨਾਂ ਨੇ ਵਿਸ਼ਵ ਕੱਪ ਦੇ 45 ਮੈਚਾਂ ਵਿੱਚ ਕੁੱਲ 2278 ਦੌੜਾਂ ਬਣਾਈਆਂ।
ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਗਲੇਨ ਮੈਕਗ੍ਰਾ ਦੇ ਨਾਂ ਹੈ। ਉਹਨਾਂ ਨੇ ਵਿਸ਼ਵ ਕੱਪ ਦੇ 39 ਮੈਚਾਂ ਵਿੱਚ ਕੁੱਲ 71 ਵਿਕਟਾਂ ਲਈਆਂ ਹਨ।
2015 ਵਨਡੇ ਵਿਸ਼ਵ ਕੱਪ ਦੌਰਾਨ ਸ਼੍ਰੀਲੰਕਾ ਦੇ ਬੱਲੇਬਾਜ਼ ਕੁਮਾਰ ਸੰਗਾਕਾਰਾ ਨੇ ਲਗਾਤਾਰ 4 ਮੈਚਾਂ ਵਿੱਚ ਸੈਂਕੜੇ ਲਗਾਏ ਸਨ। ਉਸ ਤੋਂ ਇਲਾਵਾ ਹੁਣ ਤੱਕ ਕੋਈ ਵੀ ਬੱਲੇਬਾਜ਼ ਅਜਿਹਾ ਨਹੀਂ ਕਰ ਸਕਿਆ ਹੈ।
ਰੋਹਿਤ ਸ਼ਰਮਾ ਨੇ 2019 ਵਿਸ਼ਵ ਕੱਪ 'ਚ ਕੁੱਲ 5 ਸੈਂਕੜੇ ਲਗਾਏ ਸਨ ਅਤੇ ਉਨ੍ਹਾਂ ਨੇ ਇਸ ਵਿਸ਼ਵ ਕੱਪ 'ਚ 9 ਮੈਚਾਂ 'ਚ ਕੁੱਲ 648 ਦੌੜਾਂ ਬਣਾਈਆਂ ਸਨ। ਵਿਸ਼ਵ ਕੱਪ 'ਚ ਹੁਣ ਤੱਕ ਕੋਈ ਵੀ ਬੱਲੇਬਾਜ਼ ਇੱਕ ਵਿਸ਼ਵ ਕੱਪ ਵਿੱਚ 5 ਸੈਂਕੜੇ ਨਹੀਂ ਬਣਾ ਸਕਿਆ ਹੈ।
ਇੱਕ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਨਾਂ ਹੈ। ਉਹਨਾਂ ਨੇ 2003 ਵਿਸ਼ਵ ਕੱਪ ਵਿੱਚ 11 ਮੈਚਾਂ ਵਿੱਚ ਕੁੱਲ 673 ਦੌੜਾਂ ਬਣਾਈਆਂ ਸਨ।