ਕਾਂਗਰਸ ਦੀ Crowdfunding ਮੁਹਿੰਮ ਕਿਵੇਂ ਚੱਲ ਰਹੀ ਹੈ?  2 ਦਿਨਾਂ ਵਿੱਚ ਇੰਨਾ ਪੈਸਾ ਆਇਆ

21 Dec 2023

TV9 Punjabi/X/PTI

ਕਾਂਗਰਸ ਪਾਰਟੀ ਨੇ ਆਪਣੇ 138ਵੇਂ ਸਥਾਪਨਾ ਦਿਵਸ 'ਤੇ 'ਕਰਾਊਡਫੰਡਿੰਗ' ਮੁਹਿੰਮ ਸ਼ੁਰੂ ਕੀਤੀ, ਜਿਸ 'ਚ 48 ਘੰਟਿਆਂ ਦੇ ਅੰਦਰ-ਅੰਦਰ 2 ਕਰੋੜ ਰੁਪਏ ਤੋਂ ਵੱਧ ਇਕੱਠੇ ਕੀਤੇ ਗਏ।

ਕਿੰਨਾਂ ਫੰਡ ਇਕੱਠਾ ਕੀਤਾ ਗਿਆ?

ਕਰਾਊਡਫੰਡਿੰਗ ਮੁਹਿੰਮ 'ਡੋਨੇਟ ਫਾਰ ਦੇਸ਼' ਦੀ ਸ਼ੁਰੂਆਤ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੀਤੀ। ਉਨ੍ਹਾ ਨੇ 1.38 ਲੱਖ ਰੁਪਏ ਦਾਨ ਕੀਤੇ ਸਨ।

ਕਿਸ ਨੇ ਇਸਨੂੰ ਸ਼ੁਰੂ ਕੀਤਾ?

ਮੁਹਿੰਮ ਦੀ ਸ਼ੁਰੂਆਤ ਦੇ ਦੋ ਦਿਨਾਂ ਦੇ ਅੰਦਰ, 1 ਲੱਖ ਤੋਂ ਵੱਧ ਲੋਕ ਦਾਨ ਕਰ ਚੁੱਕੇ ਹਨ। ਇਸ ਵਿੱਚ UPI ਰਾਹੀਂ 80% ਦਾਨ ਪ੍ਰਾਪਤ ਹੋਇਆ ਹੈ।

ਕਿੰਨੇ ਲੋਕਾਂ ਨੇ ਦਾਨ ਕੀਤਾ?

ਇਸ ਮੁਹਿੰਮ ਵਿੱਚ ਕਾਂਗਰਸ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ। ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ 1.38 ਲੱਖ ਰੁਪਏ ਦਾਨ ਕੀਤੇ ਹਨ।

ਪਾਰਟੀ ਆਗੂਆਂ ਨੇ ਸ਼ਮੂਲੀਅਤ ਕੀਤੀ

ਕਾਂਗਰਸ ਨੇ ਆਪਣੇ ਪ੍ਰਚਾਰ ਲਈ ਇੱਕ ਪੋਰਟਲ ਲਾਂਚ ਕੀਤਾ ਹੈ। ਜਿਸ 'ਤੇ 20 ਹਜ਼ਾਰ ਤੋਂ ਜ਼ਿਆਦਾ ਸਾਈਬਰ ਹਮਲੇ ਅਤੇ 1 ਹਜ਼ਾਰ ਤੋਂ ਜ਼ਿਆਦਾ ਡਾਟਾ ਚੋਰੀ ਦੇ ਹਮਲੇ ਕੀਤੇ ਗਏ ਹਨ।

ਸਾਈਬਰ ਹਮਲੇ ਹੋਏ

ਇਸ ਮੁਹਿੰਮ ਵਿੱਚ ਸਭ ਤੋਂ ਵੱਧ ਦਾਨ ਮੁੰਬਈ, ਮਹਾਰਾਸ਼ਟਰ ਰਾਜ ਤੋਂ ਆਇਆ ਹੈ ਜੋ ਕਿ ਲਗਭਗ 56 ਲੱਖ ਰੁਪਏ ਹੈ। ਇਸ ਮੁਹਿੰਮ ਦਾ ਉਦੇਸ਼ ਲੋਕ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਜੁੜਨਾ ਹੈ।

ਮਕਸਦ ਕੀ ਹੈ?

ਕੀ ਕੰਗਨਾ ਰਣੌਤ ਲੜੇਗੀ 2024 ਦੀਆਂ ਲੋਕ ਸਭਾ ਚੋਣਾਂ? ਪਿਤਾ ਨੇ ਦਿੱਤਾ ਵੱਡਾ ਅਪਡੇਟ