ਨਾਰੀਅਲ ਪਾਣੀ ਘਟਾਏਗਾ ਭਾਰ, ਜਾਣੋ ਇਸਦੇ ਹੋਰ ਫਾਇਦੇ

3 April 2024

TV9 Punjabi

ਗਰਮੀਆਂ ਦਾ ਮੌਸਮ ਭਾਰ ਘਟਾਉਣ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਸਮੇਂ ਸਰੀਰ ਨੂੰ ਜ਼ਿਆਦਾ ਪਸੀਨਾ ਆਉਂਦਾ ਹੈ ਅਤੇ ਇਸ ਦੇ ਨਾਲ ਤੁਹਾਡੀ ਕੈਲੋਰੀ ਵੀ ਤੇਜ਼ੀ ਨਾਲ ਬਰਨ ਹੁੰਦੀ ਹੈ।

ਗਰਮੀਆਂ ਦਾ ਮੌਸਮ

ਨਾਰੀਅਲ ਪਾਣੀ ਨੂੰ ਬਹੁਤ ਸਿਹਤਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਕੈਲੋਰੀ ਦੀ ਗਿਣਤੀ ਘੱਟ ਹੁੰਦੀ ਹੈ। ਇਹ ਇਲੈਕਟ੍ਰੋਲਾਈਟਸ ਨਾਲ ਭਰਪੂਰ ਹੁੰਦਾ ਹੈ, ਜੋ ਡੀਹਾਈਡ੍ਰੇਸ਼ਨ ਨੂੰ ਰੋਕਦਾ ਹੈ।

ਨਾਰੀਅਲ ਪਾਣੀ

ਨਾਰੀਅਲ ਪਾਣੀ ਵਿੱਚ ਮੈਗਨੀਸ਼ੀਅਮ, ਕੈਲਸ਼ੀਅਮ, ਪੋਟਾਸ਼ੀਅਮ ਅਤੇ ਵਿਟਾਮਿਨ ਸੀ ਵਰਗੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ। ਇਹ ਸਭ ਤੁਹਾਡੇ ਲਈ ਸਿਹਤਮੰਦ ਹਨ।

ਜ਼ਰੂਰੀ ਪੌਸ਼ਟਿਕ ਤੱਤ

ਤੁਹਾਨੂੰ ਦੱਸ ਦੇਈਏ ਕਿ 100 ਗ੍ਰਾਮ ਨਾਰੀਅਲ ਪਾਣੀ ਵਿੱਚ ਸਿਰਫ 20 ਕੈਲੋਰੀ ਹੁੰਦੀ ਹੈ। ਇਹ ਉਹਨਾਂ ਲਈ ਇੱਕ ਵਧੀਆ ਵਿਕਲਪ ਹੈ ਜੋ ਭਾਰ ਘਟਾਉਣਾ ਚਾਹੁੰਦੇ ਹਨ।

ਭਾਰ ਘਟਾਉਣਾ

ਨਾਰੀਅਲ ਪਾਣੀ ਸਰੀਰ ਨੂੰ ਹਾਈਡ੍ਰੇਟ ਰੱਖਣ 'ਚ ਮਦਦ ਕਰਦਾ ਹੈ। ਇਹ ਪਾਣੀ ਇਲੈਕਟ੍ਰੋਲਾਈਟਸ ਦਾ ਚੰਗਾ ਸਰੋਤ ਹੈ, ਜੋ ਭਾਰ ਘਟਾਉਣ 'ਚ ਮਦਦਗਾਰ ਹੈ।

ਹਾਈਡ੍ਰੇਟ

ਨਾਰੀਅਲ ਪਾਣੀ ਪਾਚਨ ਕਿਰਿਆ ਨੂੰ ਸੁਧਾਰਦਾ ਹੈ, ਭੋਜਨ ਨੂੰ ਚੰਗੀ ਤਰ੍ਹਾਂ ਹਜ਼ਮ ਕਰਨ ਵਿੱਚ ਮਦਦ ਕਰਦਾ ਹੈ।

ਪਾਚਨ ਕਿਰਿਆ

WebmD ਦੇ ਅਨੁਸਾਰ, ਇਸ ਬਾਰੇ ਕੋਈ ਦਿਸ਼ਾ-ਨਿਰਦੇਸ਼ ਨਹੀਂ ਹਨ ਕਿ ਕਿੰਨਾ ਨਾਰੀਅਲ ਪਾਣੀ ਪੀਣਾ ਚਾਹੀਦਾ ਹੈ। ਜੋ ਲੋਕ ਨਿਯਮਿਤ ਤੌਰ 'ਤੇ ਪੀਂਦੇ ਹਨ, ਉਨ੍ਹਾਂ ਨੂੰ ਰੋਜ਼ਾਨਾ ਇਕ ਜਾਂ ਦੋ ਕੱਪ ਹੀ ਪੀਣਾ ਚਾਹੀਦਾ ਹੈ।

ਇਕ ਜਾਂ ਦੋ ਕੱਪ

ਪੀਰੀਅਡਸ ਦੌਰਾਨ ਇਹ ਇੱਕ ਚੀਜ਼ ਖਾਓ, ਤੁਹਾਨੂੰ ਦਰਦ ਤੋਂ ਮਿਲੇਗੀ ਰਾਹਤ