17 Feb 2024
TV9 Punjabi/AFP Twitter
ਜਦੋਂ ਲੋਕ ਕਿਸੇ ਵਿਅਕਤੀ ਨੂੰ ਬੇਕਾਰ ਜਾਂ ਨਿਕੰਮਾ ਕਹਿਣਾ ਚਾਹੁੰਦੇ ਹਨ, ਤਾਂ ਉਹ ਉਸਨੂੰ ਗਧਾ ਕਹਿ ਦਿੰਦੇ ਹਨ। ਪਰ ਅਸਲ ਵਿੱਚ, ਗਧੇ ਬਹੁਤ ਉਪਯੋਗੀ ਜਾਨਵਰ ਹਨ।
ਆਪਣੀਆਂ ਕਰਤੂਤਾਂ ਲਈ ਬਦਨਾਮ ਚੀਨ ਗਧਿਆਂ ਦੀ ਜਾਨ ਦਾ ਦੁਸ਼ਮਣ ਬਣ ਗਿਆ ਹੈ। ਚੀਨ ਵਿੱਚ ਹਰ ਸਾਲ 60 ਲੱਖ ਗਧੇ ਮਰ ਰਹੇ ਹਨ।
ਦੁਨੀਆ ਭਰ 'ਚ ਗਧਿਆਂ ਅਤੇ ਖੱਚਰਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੀ ਬ੍ਰਿਟਿਸ਼ ਸੰਸਥਾ 'ਦਿ ਡੌਂਕੀ ਸੈਂਚੁਰੀ' ਦੀ ਇਕ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
ਤਾਜ਼ਾ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਹਰ ਸਾਲ ਲਗਭਗ 6 ਮਿਲੀਅਨ (60 ਲੱਖ) ਗਧੇ ਮਾਰੇ ਜਾ ਰਹੇ ਹਨ, ਜਿਸ ਵਿੱਚ ਚੀਨ ਸਭ ਤੋਂ ਵੱਧ ਭਾਗੀਦਾਰ ਹੈ।
ਦੁਨੀਆ ਦੇ ਕਈ ਦੇਸ਼ਾਂ ਵਿੱਚ ਸੈਂਕੜੇ ਗੈਰ-ਕਾਨੂੰਨੀ ਬੁੱਚੜਖਾਨੇ ਖੁੱਲ੍ਹ ਚੁੱਕੇ ਹਨ, ਜੋ ਸਿਰਫ ਗਧਿਆਂ ਨੂੰ ਹੀ ਮਾਰ ਰਹੇ ਹਨ। ਉਨ੍ਹਾਂ ਦੀ ਚਮੜੀ ਅਤੇ ਹੋਰ ਚੀਜ਼ਾਂ ਗੈਰ-ਕਾਨੂੰਨੀ ਢੰਗ ਨਾਲ ਚੀਨ ਨੂੰ ਐਕਸਪੋਰਟ ਕੀਤੀਆਂ ਜਾ ਰਹੀਆਂ ਹਨ।
ਜਿਸ ਤਰੀਕੇ ਨਾਲ ਗਧਿਆਂ ਨੂੰ ਮਾਰਿਆ ਜਾ ਰਿਹਾ ਹੈ, ਉਸ ਕਾਰਨ ਉਨ੍ਹਾਂ ਦੀ ਹੋਂਦ ਹੀ ਖ਼ਤਰੇ ਵਿੱਚ ਹੈ। ਏਸ਼ੀਆ ਅਤੇ ਅਫਰੀਕੀ ਦੇਸ਼ਾਂ ਵਿੱਚ ਗਧਿਆਂ ਦੀ ਗੈਰ-ਕਾਨੂੰਨੀ ਤਸਕਰੀ ਹੋ ਰਹੀ ਹੈ।
ਗਧਿਆਂ ਦੀ ਹੱਤਿਆ ਅਤੇ ਤਸਕਰੀ ਦਾ ਸਭ ਤੋਂ ਵੱਡਾ ਕਾਰਨ ਏਜੀਓ ਹੈ। ਜਿਸ ਨੂੰ 'ਕੋਲਾ ਕੋਰੀ ਅਸੀਨੀ' ਜਾਂ 'ਡਿੰਕੀ ਹਾਈਡ ਗਲੂ' ਵੀ ਕਿਹਾ ਜਾਂਦਾ ਹੈ। ਚੀਨ ਤਾਕਤ ਵਧਾਉਣ ਵਾਲੀਆਂ ਦਵਾਈਆਂ ਵਿੱਚ ਏਜੀਓ ਦੀ ਵਰਤੋਂ ਕਰਦਾ ਹੈ।
ਏਜੀਓ ਗਧੇ ਦੀ ਚਮੜੀ ਤੋਂ ਕੱਢੇ ਗਏ ਕੋਲੇਜਨ ਤੋਂ ਬਣਾਇਆ ਜਾਂਦਾ ਹੈ। ਜਦੋਂ ਖਾਲ ਤੋਂ ਇਸ ਨੂੰ ਨਿਕਾਲਿਆ ਜਾਂਦਾ ਹੈ ਤਾਂ ਬਾਰ, ਗੋਲੀਆਂ ਜਾਂ ਤਰਲ ਰੂਪ ਵਿੱਚ ਇਸ ਨੂੰ ਦੂਸਰੀਆਂ ਚੀਜ਼ਾਂ ਵਿੱਚ ਮਿਲਾ ਕੇ ਪ੍ਰਡਿਊਸ ਕੀਤਾ ਜਾ ਸਕਦਾ ਹੈ।