ਚੀਨ ਨੇ ਨਕਸ਼ੇ ਤੋਂ ਹਟਾਇਆ ਇਜ਼ਰਾਈਲ ਦਾ ਨਾਂ! ਕਾਰਨ ਜਾਣੋ

1 Nov 2023

TV9 Punjabi

ਇਜ਼ਰਾਈਲ ਅਤੇ ਹਮਾਸ ਵਿਚਾਲੇ 7 ਅਕਤੂਬਰ ਤੋਂ ਜੰਗ ਸ਼ੁਰੂ ਹੋਈ ਸੀ, ਜਿਸ 'ਚ ਇਜ਼ਰਾਈਲ ਗਾਜ਼ਾ 'ਤੇ ਲਗਾਤਾਰ ਹਮਲੇ ਕਰ ਰਿਹਾ ਹੈ। ਦੋਵਾਂ ਵਿਚਾਲੇ ਚੱਲ ਰਹੀ ਜੰਗ 'ਚ ਹੁਣ ਚੀਨ ਨੇ ਵੱਡਾ ਕਦਮ ਚੁੱਕਿਆ ਹੈ।

ਚੀਨ ਨੇ ਚੁੱਕਿਆ ਵੱਡਾ ਕਦਮ

ਚੀਨ ਵਿੱਚ ਔਨਲਾਈਨ ਉਪਭੋਗਤਾਵਾਂ ਨੇ ਦੱਸਿਆ ਕਿ ਹਮਾਸ ਨੇ ਯੁੱਧ ਤੋਂ ਬਾਅਦ ਆਪਣੇ ਮੁੱਖ ਔਨਲਾਈਨ ਡਿਜੀਟਲ ਨਕਸ਼ੇ ਤੋਂ ਇਜ਼ਰਾਈਲ ਦਾ ਨਾਮ ਹਟਾ ਦਿੱਤਾ ਹੈ।

ਇਜ਼ਰਾਈਲ ਦਾ ਨਾਂ ਨਕਸ਼ੇ ਤੋਂ ਹਟਾ ਦਿੱਤਾ ਗਿਆ

ਮੀਡੀਆ ਰਿਪੋਰਟਾਂ ਮੁਤਾਬਕ ਚੀਨ ਦੀਆਂ ਦੋ ਵੱਡੀਆਂ ਕੰਪਨੀਆਂ ਬਾਇਡੂ ਅਤੇ ਅਲੀਬਾਬਾ ਦੇ ਆਨਲਾਈਨ ਨਕਸ਼ੇ 'ਚ ਇਜ਼ਰਾਈਲ ਦਾ ਨਾਂ ਨਹੀਂ ਹੈ।

ਨਕਸ਼ੇ ਤੋਂ ਨਾਮ ਕਿਸਨੇ ਹਟਾਇਆ?

ਹਾਲਾਂਕਿ ਬਾਇਡੂ ਦੇ ਨਕਸ਼ੇ ਵਿੱਚ ਇਜ਼ਰਾਈਲ ਅਤੇ ਫਲਸਤੀਨ ਦੀ ਸਰਹੱਦ ਦਿਖਾਈ ਗਈ ਹੈ, ਪਰ ਨਕਸ਼ੇ ਵਿੱਚੋਂ ਨਾਮ ਗਾਇਬ ਹਨ।

ਨਕਸ਼ੇ ਤੋਂ ਨਾਮ ਗੁੰਮ

ਚੀਨ ਵਿੱਚ ਰਹਿਣ ਵਾਲੇ ਇੱਕ ਇਜ਼ਰਾਈਲੀ ਨਾਗਰਿਕ ਨੇ ਯਨੈੱਟ ਨੂੰ ਦੱਸਿਆ ਕਿ ਇਹ ਕਦਮ ਗਲਤ ਹੈ ਕਿਉਂਕਿ ਕਾਰੋਬਾਰੀ ਜੋ ਇਜ਼ਰਾਈਲ ਵਿੱਚ ਕਿਸੇ ਪਤੇ, ਇਕਾਈ ਜਾਂ ਕੰਪਨੀ ਦੀ ਖੋਜ ਕਰਨਾ ਚਾਹੁੰਦੇ ਹਨ, ਉਹ ਇਸ ਨੂੰ ਲੱਭਣ ਵਿੱਚ ਅਸਮਰੱਥ ਹਨ।

ਇਜ਼ਰਾਇਲੀ ਨਾਗਰਿਕ ਨੇ  ਇਸ ਨੂੰ ਗਲਤ ਕਦਮ ਕਿਹਾ

ਗੱਡੀ ਦੀ ਨੰਬਰ ਪਲੇਟ 'ਤੇ ਕਿਉਂ ਲਿਖਿਆ ਲਿਖਿਆ ਹੁੰਦਾ IND?