ਜਲੰਧਰ ‘ਚ ਕਿਰਾਏ ਵਾਲੇ ਘਰ 'ਚ ਪਰਿਵਾਰ ਨਾਲ ਸ਼ਿਫਟ ਹੋਏ ਮੁੱਖ ਮੰਤਰੀ ਮਾਨ
27 June 2024
TV9 Punjabi
Author: Isha
ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ‘ਚ ਹੋਣ ਵਾਲੀ ਜ਼ਿਮਨੀ ਚੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਕੈਂਟ ਇਲਾਕੇ ‘ਚ ਮਕਾਨ ਕਿਰਾਏ ‘ਤੇ ਲਿਆ ਹੈ।
ਜਲੰਧਰ
ਬੁੱਧਵਾਰ ਨੂੰ ਸੀ.ਐਮ ਮਾਨ ਆਪਣੀ ਪਤਨੀ ਡਾ: ਗੁਰਪ੍ਰੀਤ ਕੌਰ ਅਤੇ ਬੇਟੀ ਨਾਲ ਘਰ ‘ਚ ਦਾਖਲ ਹੋਏ। ਸੀ.ਐਮ.ਭਗਵੰਤ ਮਾਨ ਪੂਰੀ ਸੁਰੱਖਿਆ ਵਿਚਕਾਰ ਪਰਿਵਾਰ ਸਮੇਤ ਜਲੰਧਰ ਵਾਲੇ ਘਰ ਪਹੁੰਚੇ।
ਪੂਰੀ ਸੁਰੱਖਿਆ
ਜਲੰਧਰ ਦੇ ਦੀਪ ਨਗਰ ਇਲਾਕੇ ‘ਚ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਦੀ ਜ਼ਿਮਨੀ ਚੋਣ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ।
ਜ਼ਿਮਨੀ ਚੋਣ
ਦੱਸ ਦੇਈਏ ਕਿ ਸੀ.ਐਮ ਮਾਨ ਦਾ ਉਕਤ ਘਰ ਕਰੀਬ 131 ਮਰਲੇ ਵਿੱਚ ਬਣਿਆ ਹੈ, ਜਿਸ ਵਿੱਚ ਪਿਛਲੇ ਇੱਕ ਮਹੀਨੇ ਤੋਂ ਡੈਂਟਿੰਗ ਪੇਂਟਿੰਗ ਦਾ ਕੰਮ ਚੱਲ ਰਿਹਾ ਸੀ।
131 ਮਰਲੇ
ਪਹਿਲਾਂ ਚਰਚਾ ਸੀ ਕਿ ਸੀਐਮ ਮਾਨ ਸੋਮਵਾਰ ਨੂੰ ਹਾਊਸ ਵਿੱਚ ਦਾਖ਼ਲ ਹੋਣਗੇ, ਪਰ ਅਜਿਹਾ ਨਹੀਂ ਹੋਇਆ। ਬੁੱਧਵਾਰ ਸ਼ਾਮ ਨੂੰ ਸੀਐੱਮ ਮਾਨ ਦੀਪ ਨਗਰ ਪਹੁੰਚੇ ਅਤੇ ਘਰ ‘ਚ ਦਾਖਲ ਹੋਏ।
ਦੀਪ ਨਗਰ
ਸੀਐੱਮ ਮਾਨ ਦਾ ਨਵਾਂ ਟਿਕਾਣਾ ਸਿਰਫ਼ ਜ਼ਿਮਨੀ ਚੋਣਾਂ ਤੱਕ ਹੀ ਨਹੀਂ, ਸਗੋਂ 2027 ਦੀਆਂ ਵਿਧਾਨ ਸਭਾ ਚੋਣਾਂ ਤੱਕ ਰਹੇਗਾ।
ਨਵਾਂ ਟਿਕਾਣਾ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਸੰਸਦ ਦੇ ਬਾਹਰ AAP ਸੰਸਦ ਮੈਂਬਰਾਂ ਵੱਲੋਂ ਕੇਜਰੀਵਾਲ ਦੀ ਗ੍ਰਿਫਤਾਰੀ ਦਾ ਵਿਰੋਧ
Learn more
ਖੁੱਲ੍ਹ ਰਿਹਾ ਹੈ
https://tv9punjabi.com/web-stories