04-June-2024
TV9 Punjabi
Author: Abhishek Thakur
ਜਲੰਧਰ ਦੀ ਲੋਕ ਸਭਾ ਸੀਟ ਕਾਂਗਰਸ ਦੇ ਹਿੱਸੇ ਆਈ ਹੈ । ਚਰਨਜੀਤ ਸਿੰਘ ਚੰਨੀ ਨੂੰ 3 ਲੱਖ ਤੋਂ ਜ਼ਿਆਦਾ ਵੋਟਾਂ ਮਿਲੀਆਂ।
ਜਦੋਂਕਿ ਭਾਜਪਾ ਦੇ ਉਮੀਦਵਾਰ ਸੁਸ਼ੀਲ ਸਿੰਘ ਰਿੰਕੂ ਨੂੰ 2,14,060 ਵੋਟਾਂ ਮਿਲੀਆਂ। ਆਮ ਆਦਮੀ ਪਾਰਟੀ ਦੇ ਪਵਨ ਕੁਮਾਰ ਟੀਨੂੰ ਨੂੰ 2,08,889 ਵੋਟਾਂ ਮਿਲੀਆਂ।
ਜਦੋਂ ਕਿ ਕਾਂਗਰਸ ਛੱਡ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਮੋਹਿੰਦਰ ਕੇਪੀ ਨੂੰ 67,911 ਵੋਟਾਂ ਮਿਲੀਆਂ।
ਜਲੰਧਰ ਸੀਟ ਅੰਦਰ 9 ਵਿਧਾਨ ਸਭਾ ਹਲਕੇ ਪੈਂਦੇ ਹਨ। ਜਿਨ੍ਹਾਂ ਵਿੱਚ ਜਲੰਧਰ ਪੱਛਮੀ, ਉੱਤਰੀ, ਕੇਂਦਰੀ ਅਤੇ ਛਾਉਣੀ ਸ਼ਹਿਰ ਦੀਆਂ ਸੀਟਾਂ ਸ਼ਾਮਲ ਹਨ।
ਜਦੋਂ ਕਿ ਕਰਤਾਰਪੁਰ, ਆਦਮਪੁਰ, ਫਿਲੌਰ, ਸ਼ਾਹਕੋਟ ਅਤੇ ਨਕੋਦਰ ਹਲਕੇ ਦਿਹਾਤੀ ਇਲਾਕੇ ਮੰਨੇ ਜਾਂਦੇ ਹਨ।