ਇਨ੍ਹਾਂ ਬਿਮਾਰੀਆਂ 'ਚ ਛੋਲਿਆਂ ਦੀ ਦਾਲ ਖਾਣ ਨਾਲ ਕਰਨਾ ਪੈ ਸਕਦਾ ਹੈ ਸਮੱਸਿਆਵਾਂ ਦਾ ਸਾਹਮਣਾ! 

27-08- 2024

TV9 Punjabi

Author: Isha Sharma 

ਦਾਲ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਹੈ। ਦਾਲ-ਚਾਵਲ ਖਾਏ ਬਿਨਾਂ ਕੁਝ ਲੋਕਾਂ ਦਾ ਪੇਟ ਵੀ ਨਹੀਂ ਭਰਦਾ। ਪਰ ਕਈ ਵਾਰ ਕੁਝ ਦਾਲਾਂ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਜਿਨ੍ਹਾਂ ਵਿੱਚੋਂ ਛੋਲਿਆਂ ਦੀ ਦਾਲ ਵੀ ਇੱਕ ਹੈ।

ਛੋਲਿਆਂ ਦੀ ਦਾਲ

ਇਕ ਕੱਪ ਛੋਲਿਆਂ ਦੀ ਦਾਲ ਤੋਂ ਲਗਭਗ 30 ਫੀਸਦੀ ਪ੍ਰੋਟੀਨ ਹੁੰਦਾ ਹੈ। ਇਹ ਫਾਈਬਰ ਨਾਲ ਭਰਪੂਰ ਹੁੰਦੀ ਹੈ। ਇਸ ਤੋਂ ਇਲਾਵਾ ਇਸ ਪੀਲੀ ਦਾਲ 'ਚ ਪੋਟਾਸ਼ੀਅਮ ਅਤੇ ਸੋਡੀਅਮ ਵਰਗੇ ਤੱਤ ਵੀ ਮੌਜੂਦ ਹੁੰਦੇ ਹਨ। ਪਰ ਕੁਝ ਲੋਕਾਂ ਨੂੰ ਛੋਲਿਆਂ ਦੀ ਦਾਲ ਨਹੀਂ ਖਾਣੀ ਚਾਹੀਦੀ।

ਪ੍ਰੋਟੀਨ 

ਜੇਕਰ ਕਿਸੇ ਨੂੰ ਲਗਾਤਾਰ ਪੇਟ ਦਰਦ ਰਹਿੰਦਾ ਹੈ ਤਾਂ ਉਸ ਨੂੰ ਛੋਲਿਆਂ ਦੀ ਦਾਲ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਸ ਨੂੰ ਪਚਾਉਣਾ ਆਸਾਨ ਨਹੀਂ ਹੁੰਦਾ ਅਤੇ ਦਰਦ ਵਧ ਜਾਂਦਾ ਹੈ।

ਪੇਟ ਦਰਦ

ਗਰਭ ਅਵਸਥਾ ਦੇ ਦੌਰਾਨ ਛੋਲਿਆਂ ਦੀ ਦਾਲ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਸ ਸਥਿਤੀ ਵਿੱਚ ਪੇਟ ਸੰਬੰਧੀ ਸਮੱਸਿਆਵਾਂ ਆਮ ਹਨ। ਜਣੇਪੇ ਤੋਂ ਬਾਅਦ ਚਨੇ ਦੀ ਦਾਲ ਖਾਣ ਨਾਲ ਮਾਂ ਅਤੇ ਬੱਚੇ ਦੋਵਾਂ ਨੂੰ ਗੈਸ ਦੀ ਸਮੱਸਿਆ ਹੋ ਸਕਦੀ ਹੈ।

ਗਰਭ ਅਵਸਥਾ

ਜਿਨ੍ਹਾਂ ਲੋਕਾਂ ਦੇ ਪੇਟ ਵਿੱਚ ਅਕਸਰ ਗੈਸ ਜਾਂ ਐਸੀਡਿਟੀ ਰਹਿੰਦੀ ਹੈ, ਉਨ੍ਹਾਂ ਨੂੰ ਛੋਲਿਆਂ ਦੀ ਦਾਲ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਖਾਸ ਕਰਕੇ ਰਾਤ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਸੌਂਦੇ ਸਮੇਂ ਦਾਲਾਂ ਨੂੰ ਪਚਾਉਣਾ ਆਸਾਨ ਨਹੀਂ ਹੁੰਦਾ।

ਗੈਸ ਜਾਂ ਐਸੀਡੀਟੀ

ਅਜਿਹਾ ਮੰਨਿਆ ਜਾਂਦਾ ਹੈ ਕਿ ਬੁਢਾਪੇ ਵਿੱਚ ਪਾਚਨ ਤੰਤਰ ਕਮਜ਼ੋਰ ਹੋ ਜਾਂਦਾ ਹੈ ਅਤੇ ਇਸ ਉਮਰ ਵਿੱਚ ਛੋਲਿਆਂ ਦੀ ਦਾਲ ਨੂੰ ਹਜ਼ਮ ਕਰਨਾ ਆਸਾਨ ਨਹੀਂ ਹੁੰਦਾ। ਪ੍ਰੋਟੀਨ ਲਈ, ਬਜ਼ੁਰਗ ਲੋਕ ਪਨੀਰ ਜਾਂ ਸੋਇਆ ਵਰਗੀਆਂ ਹੋਰ ਚੀਜ਼ਾਂ ਦਾ ਸੇਵਨ ਕਰ ਸਕਦੇ ਹਨ।

ਪਾਚਨ ਤੰਤਰ

ਜਿਨ੍ਹਾਂ ਲੋਕਾਂ ਨੂੰ ਹੈ ਇਹ ਬਿਮਾਰੀ, ਉਨ੍ਹਾਂ ਨੂੰ ਪਨੀਰ ਖਾਣ ਤੋਂ ਕਰਨਾ ਚਾਹੀਦਾ ਹੈ ਪਰਹੇਜ਼