CCL 2024: ਪੰਜਾਬ ਦੇ ਸ਼ੇਰ ਅੱਜ ਬੰਗਾਲ ਟਾਈਗਰਜ਼ ਨਾਲ ਲੈਣਗੇ ਟੱਕਰ

8 March 2024

TV9 Punjabi

ਸੇਲਿਬ੍ਰਿਟੀ ਕ੍ਰਿਕਟ ਲੀਗ 2024 'ਚ ਅੱਜ 8 ਮਾਰਚ ਨੂੰ ਪੰਜਾਬ ਦੇ ਸ਼ੇਰ ਦਾ ਮੁਕਾਬਲਾ ਬੰਗਾਲ ਟਾਈਗਰਜ਼ ਨਾਲ ਹੋਣ ਜਾ ਰਿਹਾ ਹੈ। ਇਹ ਮੁਕਾਬਲਾ PCA ਸਟੇਡੀਅਮ ਵਿੱਚ ਖੇਡਿਆ ਜਾਵੇਗਾ।

PCA ਸਟੇਡੀਅਮ ਵਿੱਚ ਮੁਕਾਬਲਾ

ਇਸ ਮੁਕਾਬਲੇ ਤੋਂ ਪਹਿਲਾਂ ਪੰਜਾਬ ਦੇ ਸ਼ੇਰ ਦੇ ਖਿਡਾਰੀ ਮੈਦਾਨ ਵਿੱਚ ਮਿਹਨਤ ਕਰਨ ਲੱਗੇ ਹੋਏ ਹਨ ਅਤੇ ਬੰਗਾਲ ਟਾਈਗਰਜ਼ ਦੀ ਚਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਨ।

ਪੰਜਾਬ ਦੀ ਟੀਮ ਨੇ ਕੀਤੀ ਪ੍ਰੈਕਟਿਸ

ਬੀਤੀ ਦਿਨੀਂ ਪੰਜਾਬ ਦੇ ਸ਼ੇਰ ਟੀਮ ਦੇ ਖਿ਼ਡਾਰੀ ਪ੍ਰਸ਼ੰਸਕਾਂ ਨਾਲ ਮੁਲਾਕਾਤ ਲਈ ਚੰਡੀਗੜ੍ਹ ਦੀਆਂ ਸੜਕਾਂ ਤੇ ਘੁੰਮਦੇ ਨਜ਼ਰ ਆਏ ਸਨ। ਜਿੱਥੇ ਉਨ੍ਹਾਂ ਨੇ ਪ੍ਰਸ਼ੰਸਕਾ ਨੂੰ ਮੈਚ ਲਈ ਸੱਦਾ ਦਿੱਤਾ ਅਤੇ ਫ੍ਰੀ ਵੀਆਈਪੀ ਪਾਸ ਤੇ ਗਿਫ਼ਟ ਹੈਂਪਰ ਵੰਡੇ।

ਬੀਤੀ ਦਿਨੀਂ ਪ੍ਰਸ਼ੰਸਕਾ ਨਾਲ ਕੀਤੀ ਸੀ ਮੁਲਾਕਾਤ

ਇਸ ਤੋਂ ਪਹਿਲਾ 1 ਮਾਰਚ ਨੂੰ ਹੈਦਰਾਬਾਦ ਵਿੱਚ ਖੇਡੇ ਗਏ ਮੁਕਾਬਲੇ 'ਚ ਪੰਜਾਬ ਦੇ ਸ਼ੇਰ ਨੂੰ ਤੇਲੁਗੂ ਵਾਰਿਅਰਜ਼ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਤੇਲੁਗੂ ਵਾਰਿਅਰਜ਼ ਨੇ 5 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।

ਤੇਲੁਗੂ ਵਾਰਿਅਰਜ਼ ਤੋਂ ਮਿਲੀ ਸੀ ਹਾਰ

ਇਸ ਤੋਂ ਪਹਿਲਾਂ 25 ਫਰਵਰੀ ਨੂੰ ਵੀ ਪੰਜਾਬ ਦੇ ਸ਼ੇਰ ਟੀਮ ਨੂੰ ਚੇਨੱਈ ਰਾਈਨੋਜ਼ ਤੋਂ 41 ਦੌੜਾਂ ਨਾਲ ਹਾਰ ਮਿਲੀ ਸੀ।

ਚੇਨੱਈ ਰਾਈਨੋਜ਼ ਤੋਂ ਵੀ ਮਿਲੀ ਸੀ ਹਾਰ

ਸਰੀਰ ਵਿੱਚ ਇਸ ਵਿਟਾਮਿਨ ਦੀ ਕਮੀ ਬਣ ਸਕਦੀ ਹੈ ਤਣਾਅ ਅਤੇ ਚਿੰਤਾ ਦਾ ਕਾਰਨ