CCL 2024: ਪੰਜਾਬ ਦੇ ਸ਼ੇਰ ਟੀਮ ਦਾ ਵਿਖੇਗਾ ਜਲਵਾ

21 Feb 2024

TV9 Punjabi

ਸੇਲਿਬ੍ਰਿਟੀ ਕ੍ਰਿਕਟ ਲੀਗ (CCL) 2024 ਜਿਸ ਨੂੰ (CCL 2024, CCL T10, CCL10) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤ ਵਿੱਚ ਇੱਕ ਸ਼ੌਂਕੀਆ ਪੁਰਸ਼ ਕ੍ਰਿਕਟ ਲੀਗ ਹੈ। 

CCL 2024

CCL 2023 ਫਰਵਰੀ 2024 ਤੋਂ ਸ਼ੁਰੂ ਹੋ ਕੇ ਅਤੇ ਮਾਰਚ 2024 ਵਿੱਚ ਖਤਮ ਹੋਵੇਗਾ। ਦੱਸ ਦੇਈਏ ਕਿ tv9punjabi.com ਸੀਸੀਐਲ 2024 ਦੀ ਪੰਜਾਬ ਦੇ ਸ਼ੇਰ ਟੀਮ ਨੂੰ ਇਸ ਵਾਰ ਸਪਾਂਸਰ ਕਰ ਰਿਹਾ ਹੈ। 

ਪੰਜਾਬ ਦੇ ਸ਼ੇਰ 

ਇਸ ਲਈ ਇਸ ਸੈਲੇਬ੍ਰਿਟੀ ਮੈਚ ਨਾਲ ਜੁੜੀ ਹਰ ਦਿਲਚਸਪ ਖ਼ਬਰ ਅਸੀ ਤੁਹਾਨੂੰ ਦਿੰਦੇ ਰਹਾਂਗੇ।

ਜਾਣੋ ਹਰ ਅਪਡੇਟ

ਇਸ ਵਿਚਾਲੇ ਪੰਜਾਬ ਦੇ ਸ਼ੇਰ ਟੀਮ ਚੰਡੀਗੜ੍ਹ ਵਿੱਚ ਪ੍ਰੈਕਟਿਸ ਵਿੱਚ ਰੁੱਝੀ ਹੋਈ ਹੈ। ਟੀਮ ਦੇ ਸਾਰੇ ਖਿਡਾਰੀ ਰੱਜ ਕੇ ਮੈਦਾਨ ਤੇ ਪਸੀਨਾ ਵਹਾ ਰਹੇ ਹਨ। ਇਨ੍ਹਾਂ ਸੇਲੇਬ੍ਰਿਟੀਜ਼ ਦੀ ਪ੍ਰੈਕਟਿਸ ਦੌਰਾਨ  tv9punjabi.com ਦੀ ਟੀਮ ਵੀ ਉੱਥੇ ਪਹੁੰਚੀ ਅਤੇ ਕਈ ਸੈਲੇਬਜ਼ ਨਾਲ ਇਸ ਲੀਗ ਨੂੰ ਲੈ ਕੇ ਵਿਸਥਾਰ ਨਾਲ ਗੱਲਬਾਤ ਵੀ ਕੀਤੀ। 

ਪ੍ਰੈਕਟਿਸ ਵਿੱਚ ਰੁੱਝੀ ਟੀਮ

ਪੰਜਾਬ ਦੇ ਸ਼ੇਰ ਟੀਮ ਨੂੰ ਪੂਰਾ ਭਰੋਸਾ ਹੈ ਕਿ ਉਹ ਹੀ ਇਸ ਲੀਗ ਨੂੰ ਜਿੱਤ ਕੇ ਪੰਜਾਬ ਦਾ ਨਾਂ ਰੌਸ਼ਨ ਕਰਨਗੇ। 

ਨਾਂ ਕਰਨਗੇ ਰੌਸ਼ਨ 

ਪੰਜਾਬ ਦੇ ਸ਼ੇਰ Squad ਅਤੇ ਸਾਰੇ ਸੀਜ਼ਨਾਂ ਲਈ ਸੀਸੀਐਲ ਲਈ ਟੀਮ ਦੇ ਕਪਤਾਨ ਅਤੇ ਖਿਡਾਰੀਆਂ ਦੀ ਸੂਚੀ ਵਿੱਚ ਸੋਨੂੰ ਸੂਦ (ਕਪਤਾਨ), ਨਵਰਾਜ ਹੰਸ, ਬੀਨੂ ਢਿੱਲੋਂ, ਰਾਹੁਲ ਦੇਵ, ਆਯੂਸ਼ਮਾਨ ਖੁਰਾਣਾ, ਹਾਰਡੀ ਸੰਧੂ, ਐਮੀ ਵਿਰਕ, ਅਪਾਰਸ਼ਕਤੀ ਖੁਰਾਣਾ, ਹਰਮੀਤ ਸਿੰਘ, ਮਨਮੀਤ ਸਿੰਘ, ਕਰਨ ਸ਼ਾਮਲ ਸਨ। ਵਾਹੀ, ਗੁਰਪ੍ਰੀਤ ਘੁੱਗੀ, ਯੁਵਰਾਜ ਹੰਸ, ਨਿੰਜਾ, ਬੱਬਲ ਰਾਏ, ਜੱਸੀ ਗਿੱਲ, ਦੇਵ।

ਪੰਜਾਬ ਦੇ ਸ਼ੇਰ Squad

ਪੰਜਾਬੀ ਇੰਡਸਟਰੀ ਦੇ ਮੰਨੇ-ਪ੍ਰਮੰਨੇ ਸਟਾਰ ਗੈਵੀ ਚਹਿਲ ਨੇ tv9punjabi.com ਨਾਲ ਖਾਸ ਗੱਲਬਾਤ ਦੌਰਾਨ ਦੱਸਿਆ ਕਿ ਉਹ ਤੀਜੇ ਪ੍ਰੈਕਟਿਸ ਮੈਚ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਦੀ ਟੀਮ ਆਉਣ ਵਾਲੇ ਮੈਚਾਂ ਲਈ ਖੁਦ ਨੂੰ ਚੰਗੀ ਤਰ੍ਹਾਂ ਤਿਆਰ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਲੀਗ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣਾ ਹੈ।

ਗੈਵੀ ਚਹਿਲ ਦੀ tv9punjabi.com ਨਾਲ ਖਾਸ ਗੱਲਬਾਤ

ਸ਼ੁਭਮਨ ਗਿੱਲ ਨੂੰ ਲੋਕਸਭਾ ਚੋਣਾਂ ਵਿੱਚ ਮਿਲੀ ਵੱਡੀ ਜ਼ਿੰਮੇਵਾਰੀ