27 August 2023
TV9 Punjabi
ਅਧਾਰ ਕਾਰਡ ਅੱਜ ਦੇ ਦੌਰ 'ਚ ਸਭ ਤੋਂ ਜ਼ਰੂਰੀ ਡਾਕਿਊਮੈਂਟਸ ਵਿੱਚੋਂ ਇੱਕ ਹੈ। ਲਗਭਗ ਹਰ ਇੱਕ ਸਰਕਾਰੀ ਕੰਮ 'ਚ ਅਧਾਰ ਕਾਰਡ ਦਾ ਇਸਤਮਾਲ ਕੀਤਾ ਜਾਂਦਾ ਹੈ।
ਲੋਕਾਂ ਦੇ ਦਿੱਲ 'ਚ ਅਕਸਰ ਇਹ ਖਿਆਲ ਆਉਂਦਾ ਹੋਣਾ ਕਿ ਉਨ੍ਹਾਂ ਦੇ ਅਧਾਰ ਕਾਰਡ ਦੇ ਨੰਬਰ ਨਾਲ ਉਨ੍ਹਾਂ ਦਾ ਅਕਾਊਂਟ ਹੈਕ ਹੋ ਸਕਦਾ ਹੈ ਜ਼ਾਂ ਨਹੀਂ
UIDAI ਦੇ ਮੁਤਾਬਕ ਜਿਵੇਂ ਤੁਹਾਡੇ ATM ਪਿਨ ਨਾਲ ਮਸ਼ੀਨ ਚੋਂ ਪੈਸੇ ਨਹੀਂ ਕੱਢੇ ਜਾ ਸਕਦੇ. ਠੀਕ ਉੱਸੇ ਤਰ੍ਹਾਂ ਅਧਾਰ ਕਾਰਡ ਦੇ ਨੰਬਰ ਤੋਂ ਅਕਾਊਂਟ ਹੈਕ ਨਹੀਂ ਕੀਤਾ ਜਾ ਸਕਦਾ ।
ਜੇਕਰ ਤੁਸੀਂ ਕਿਸੇ ਨਾਲ ਵੀ ਆਪਣੇ ਬੈਂਕਿੰਗ ਅਕਾਊਂਟ ਦਾ ਪਿਨ,ਪਾਸਵਰਡ ਜ਼ਾਂ OTP ਸ਼ੇਅਰ ਨਹੀਂ ਕੀਤਾ ਤਾਂ ਤੁਹਾਡਾ ਅਕਾਊਂਟ ਬਿਲਕੁੱਲ ਸੇਫ ਰਹੇਗਾ।
ਅਧਾਰ ਕਾਰਡ ਦੇ ਨੰਬਰ ਨਾਲ ਅਕਾਊਂਟ ਨੂੰ ਹੈਕ ਕਰਨਾ ਜਾਂ ਪੈਸਿਆਂ ਦੀ ਹੇਰਾ-ਫੇਰੀ ਕਰਨ ਦਾ ਕੋਈ ਮਾਮਲਾ ਹਾਲੇ ਤੱਕ ਸਾਹਮਣੇ ਨਹੀਂ ਆਇਆ ਹੈ।
UIDAI ਨੇ ਲੋਕਾਂ ਨੂੰ ਇਸ ਮਾਮਲੇ 'ਚ ਚੌਕਸ ਰਹਿਣ ਨੂੰ ਕਿਹਾ ਹੈ. ਬਿਨ੍ਹਾਂ ਤੁਹਾਡੇ ਅਕਾਊਂਟ ਦੇ ਪਿਨ, OTP ਜਾਂ ਡਿਟੇਲਸ ਨਾਲ ਕੋਈ ਤੁਹਾਡੇ ਅਕਾਊਂਟ ਨਾਲ ਫਰਾਡ ਨਹੀਂ ਕਰ ਸਕਦਾ ਹੈ।