PM ਮੋਦੀ ਸਭ ਤੋਂ ਵੱਡੇ ਹੀਰਾ ਬਾਜ਼ਾਰ ਦਾ ਉਦਘਾਟਨ ਕਰਨਗੇ
17 Dec 2023
TV9 Punjabi
ਸੂਰਤ 'ਚ ਖੁੱਲ੍ਹਣ ਜਾ ਰਿਹਾ 'ਸੂਰਤ ਡਾਇਮੰਡ ਬੋਰਸ' ਦੁਨੀਆ ਦਾ ਸਭ ਤੋਂ ਵੱਡਾ ਆਫਿਸ ਸਪੇਸ ਹੋਵੇਗਾ। ਇਹ ਦੁਨੀਆ ਦਾ ਸਭ ਤੋਂ ਵੱਡਾ ਹੀਰਾ ਵਪਾਰ ਦਾ ਕੇਂਦਰ ਹੋਵੇਗਾ, ਜੋ ਅੰਦਰੋਂ ਵੀ ਕਾਫੀ ਸੁੰਦਰ ਹੈ।
ਦੁਨੀਆ ਦਾ ਸਭ ਤੋਂ ਵੱਡਾ ਆਫਿਸ
ਸੂਰਤ ਵਿੱਚ ਇਹ ਦਫ਼ਤਰੀ ਥਾਂ ਅਮਰੀਕਾ ਦੇ ਪੈਂਟਾਗਨ ਤੋਂ ਵੀ ਵੱਡੀ ਹੈ, ਜੋ ਲਗਭਗ 80 ਸਾਲਾਂ ਤੋਂ ਦੁਨੀਆ ਦਾ ਸਭ ਤੋਂ ਵੱਡਾ ਦਫ਼ਤਰੀ ਸਥਾਨ ਰਿਹਾ ਹੈ। ਇਸਦਾ ਬਿਲਟ-ਅੱਪ ਖੇਤਰ 67,28,604 ਵਰਗ ਫੁੱਟ ਹੈ, ਜਦੋਂ ਕਿ ਪੈਂਟਾਗਨ ਦਾ 66,73,624 ਵਰਗ ਫੁੱਟ ਹੈ।
ਅਮੇਰੀਕਾ ਦੇ ਪੈਂਟਾਗਨ ਤੋਂ ਵੱਡਾ
ਸੂਰਤ ਡਾਇਮੰਡ ਬੋਰਸ ਦੀ ਲਾਗਤ 3200 ਕਰੋੜ ਰੁਪਏ ਹੈ। ਇਸ ਵਿੱਚ 15 ਮੰਜ਼ਿਲਾਂ ਦੇ 9 ਟਾਵਰ ਹਨ ਜਿਨ੍ਹਾਂ ਵਿੱਚ ਲਗਭਗ 4500 ਦਫ਼ਤਰ ਹੋਣਗੇ।
3200 ਕਰੋੜ ਹੈ ਲਾਗਤ
ਇਸ ਦਫਤਰ ਦੀ ਜਗ੍ਹਾ ਨੂੰ ਪਲੈਟੀਨਮ ਗ੍ਰੀਨ ਬਿਲਡਿੰਗ ਦਾ ਦਰਜਾ ਪ੍ਰਾਪਤ ਹੋਇਆ ਹੈ। ਦਫਤਰ ਦੇ ਅੰਦਰ ਅਤੇ ਬਾਹਰ ਹਰਿਆਲੀ ਅਤੇ efficiency ਦਾ ਪੂਰਾ ਧਿਆਨ ਰੱਖਿਆ ਗਿਆ ਹੈ।
ਪਲੈਟੀਨਮ ਗ੍ਰੀਨ ਬਿਲਡਿੰਗ
ਫਿਲਹਾਲ ਦੁਨੀਆ ਦਾ ਸਭ ਤੋਂ ਵੱਡਾ ਡਾਇਮੰਡ ਹੱਬ ਮੁੰਬਈ ਦਾ 'ਭਾਰਤ ਡਾਇਮੰਡ ਬੋਰਸ' ਹੈ, ਸੂਰਤ ਦਾ ਹੀਰਾ ਬਾਜ਼ਾਰ ਉਸ ਤੋਂ ਵੀ ਵੱਡਾ ਹੋਵੇਗਾ।
ਸਭ ਤੋਂ ਵੱਡਾ ਡਾਇਮੰਡ ਹੱਬ
ਇਸ ਦਫ਼ਤਰ ਵਿੱਚ ਰੈਸਟੋਰੈਂਟ, ਜਿੰਮ, ਕਾਨਫਰੰਸ ਰੂਮ, ਵੇਟਿੰਗ ਰੂਮ, ਲੌਂਜ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਲੋਕਾਂ ਦੀ ਸਹੂਲਤ ਲਈ 100 ਤੋਂ ਵੱਧ ਹਾਈ ਸਪੀਡ ਲਿਫਟਾਂ ਲਗਾਈਆਂ ਗਈਆਂ ਹਨ।
ਸ਼ਾਨਦਾਰ ਫੈਸਿਲਿਟੀਜ
ਇਸ ਡਾਇਮੰਡ ਹੱਬ ਦੀ ਉਸਾਰੀ ਦੇ ਸ਼ੁਰੂ ਵਿੱਚ ਇੱਥੇ ਕਿਰਾਇਆ 3500 ਰੁਪਏ ਪ੍ਰਤੀ square ਫੁੱਟ ਸੀ, ਹੁਣ ਇਹ 8500 ਰੁਪਏ ਪ੍ਰਤੀ ਵਰਗ ਫੁੱਟ ਤੱਕ ਪਹੁੰਚ ਗਿਆ ਹੈ।
ਇਨ੍ਹਾਂ ਹੋਵੇਗਾ ਕਿਰਾਇਆ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਕਿਉਂ ਜ਼ਰੂਰੀ ਹੈ Masked ਆਧਾਰ ਕਾਰਡ? ਜਾਣ ਲਓ ਨਹੀਂ ਤਾਂ ਹੋਵੇਗਾ ਨੁਕਸਾਨ
Learn more