8 Feb 2024
TV9 Punjabi
ਗੂਗਲ ਫਰਜ਼ੀ ਲੋਨ ਐਪਸ 'ਤੇ ਲਗਾਮ ਲਗਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਕੰਪਨੀ ਨੇ ਗੂਗਲ ਪਲੇ ਸਟੋਰ ਤੋਂ 2200 ਫਰਜ਼ੀ ਲੋਨ ਐਪਸ ਨੂੰ ਹਟਾ ਦਿੱਤਾ ਹੈ।
ਗੂਗਲ ਨੇ ਨਾ ਸਿਰਫ ਇਨ੍ਹਾਂ ਫਰਜ਼ੀ ਐਪਸ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ, ਸਗੋਂ ਨਵੇਂ ਐਪਸ ਲਈ ਦਿਸ਼ਾ-ਨਿਰਦੇਸ਼ ਵੀ ਪਹਿਲਾਂ ਨਾਲੋਂ ਸਖਤ ਕਰ ਦਿੱਤੇ ਹਨ।
ਲੋਨ ਐਪਸ ਦਾ ਨੈੱਟਵਰਕ ਇੰਟਰਨੈੱਟ 'ਤੇ ਵਿਆਪਕ ਫੈਲਿਆ ਹੋਇਆ ਹੈ। ਅਜਿਹੇ ਕਈ ਫਰਜ਼ੀ ਲੋਨ ਐਪਸ ਹਨ ਜੋ ਲੋਕਾਂ ਨੂੰ ਫਸਾਉਂਦੇ ਹਨ ਅਤੇ ਉਨ੍ਹਾਂ ਤੋਂ ਮੋਟੀ ਰਕਮ ਵਸੂਲਦੇ ਹਨ।
ਕੁਝ ਮਾਮਲਿਆਂ ਵਿੱਚ, ਇਹ ਫਰਜ਼ੀ ਲੋਨ ਐਪਸ ਘਾਤਕ ਸਾਬਤ ਹੋਏ ਹਨ। ਅਸਲ ਵਿੱਚ ਕਈ ਖਪਤਕਾਰ ਕਰਜ਼ੇ ਦੇ ਜਾਲ ਵਿੱਚ ਫਸ ਕੇ ਆਪਣੀ ਜਾਨ ਵੀ ਗੁਆ ਚੁੱਕੇ ਹਨ। ਅਜਿਹੇ ਐਪਸ ਤੋਂ ਯੂਜ਼ਰਸ ਨੂੰ ਬਚਾਉਣ ਲਈ ਗੂਗਲ ਸਮੇਂ-ਸਮੇਂ 'ਤੇ ਉਨ੍ਹਾਂ ਨੂੰ ਪਲੇ ਸਟੋਰ ਤੋਂ ਹਟਾਉਂਦੀ ਰਹਿੰਦੀ ਹੈ।
ਕੰਪਨੀ ਨੇ ਸਤੰਬਰ 2022 ਤੋਂ ਅਗਸਤ 2023 ਦਰਮਿਆਨ ਗੂਗਲ ਪਲੇ ਸਟੋਰ ਤੋਂ 2200 ਫਰਜ਼ੀ ਲੋਕ ਐਪਲੀਕੇਸ਼ਨਾਂ ਨੂੰ ਹਟਾ ਦਿੱਤਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਨੇ ਇਹ ਕਦਮ ਫਰਜ਼ੀ ਐਪਸ ਨੂੰ ਰੋਕਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਦਿਸ਼ਾ 'ਚ ਚੁੱਕਿਆ ਹੈ।
ਸੰਸਦ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ, ਵਿੱਤ ਰਾਜ ਮੰਤਰੀ ਭਗਵਤ ਕਰਾਡ ਨੇ ਦੱਸਿਆ ਕਿ ਕਿਵੇਂ ਸਰਕਾਰ ਇਹਨਾਂ ਲੋਨ ਐਪਸ ਦਾ ਮੁਕਾਬਲਾ ਕਰਨ ਲਈ ਆਰਬੀਆਈ ਵਰਗੀਆਂ ਰੈਗੂਲੇਟਰੀ ਅਥਾਰਟੀਆਂ ਨਾਲ ਕੰਮ ਕਰ ਰਹੀ ਹੈ।
ਹੁਣ ਗੂਗਲ ਪਲੇ ਸਟੋਰ 'ਤੇ ਸਿਰਫ ਉਨ੍ਹਾਂ ਲੋਨ ਐਪਸ ਨੂੰ ਹੀ ਮਨਜ਼ੂਰੀ ਦਿੱਤੀ ਜਾਵੇਗੀ, ਜੋ ਰੈਗੂਲੇਟਿਡ ਸੰਸਥਾਵਾਂ ਦੁਆਰਾ ਜਾਂ ਇਨ੍ਹਾਂ ਇਕਾਈਆਂ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਇਸ ਦੇ ਨਾਲ, ਪ੍ਰਮੁੱਖ ਤਕਨੀਕੀ ਕੰਪਨੀ ਨੇ ਵਾਧੂ ਨੀਤੀ ਲੋੜਾਂ ਅਤੇ ਲਾਗੂਕਰਨ ਨੂੰ ਲਾਗੂ ਕੀਤਾ ਹੈ.