23-07- 2024
TV9 Punjabi
Author: Isha Sharma
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਰੋਜ਼ਗਾਰ ‘ਤੇ ਬਜਟ ਭਾਸ਼ਣ ‘ਚ ਵੱਡਾ ਐਲਾਨ ਕੀਤਾ ਹੈ।
Pic Credit: PTI
ਸਰਕਾਰ ਨੇ ਕਿਹਾ ਹੈ ਕਿ ਰੁਜ਼ਗਾਰ ਮੁਹੱਈਆ ਕਰਵਾਉਣ ਵਾਲੇ ਅਦਾਰਿਆਂ ਨੂੰ ਸਰਕਾਰੀ ਮਦਦ ਦਿੱਤੀ ਜਾਵੇਗੀ।
ਵਿੱਤ ਮੰਤਰੀ ਨੇ 10 ਲੱਖ ਨੌਜਵਾਨਾਂ ਨੂੰ ਈਪੀਐਫਓ ਦਾ ਲਾਭ ਦੇਣ ਦਾ ਵੀ ਐਲਾਨ ਕੀਤਾ ਹੈ।
ਸਰਕਾਰ ਨੇ ਕਿਹਾ ਹੈ ਕਿ ਪਹਿਲੀ ਨੌਕਰੀ ‘ਤੇ 15,000 ਰੁਪਏ ਸਰਕਾਰ ਵੱਲੋਂ ਸਿੱਧੇ EPFO ਖਾਤੇ ‘ਚ ਜਮ੍ਹਾ ਕੀਤੇ ਜਾਣਗੇ।
ਇੰਨਾ ਹੀ ਨਹੀਂ ਸਰਕਾਰ ਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ 3 ਪ੍ਰੋਤਸਾਹਨ ਯੋਜਨਾਵਾਂ ਸ਼ੁਰੂ ਕਰੇਗੀ।
ਵਿੱਤ ਮੰਤਰੀ ਨੇ ਕੇਂਦਰੀ ਬਜਟ 2024-25 'ਚ ਅਰਥਵਿਵਸਥਾ ਵਿੱਚ ਭਰਪੂਰ ਮੌਕੇ ਪੈਦਾ ਕਰਨ ਲਈ ਨੌਂ ਤਰਜੀਹਾਂ ਦਾ ਐਲਾਨ ਕੀਤਾ।