25-12- 2024
TV9 Punjabi
Author: Rohit
ਅਗਲੇ ਸਾਲ 13 ਜਨਵਰੀ ਤੋਂ ਪ੍ਰਯਾਗਰਾਜ 'ਚ ਮਹਾਕੁੰਭ ਦਾ ਆਯੋਜਨ ਹੋਣ ਜਾ ਰਿਹਾ ਹੈ। ਇਹ ਮਹਾਕੁੰਭ 45 ਦਿਨਾਂ ਤੱਕ ਚੱਲੇਗਾ। ਇਸ ਦੌਰਾਨ ਵੱਡੀ ਗਿਣਤੀ 'ਚ ਸੰਤ-ਮਹਾਂਪੁਰਸ਼ ਪਵਿੱਤਰ ਨਦੀਆਂ 'ਚ ਇਸ਼ਨਾਨ ਕਰਨਗੇ।
ਪ੍ਰਯਾਗਰਾਜ 'ਚ ਗੰਗਾ, ਯਮੁਨਾ ਅਤੇ ਸਰਸਵਤੀ ਦਾ ਸੰਗਮ ਹੁੰਦਾ ਹੈ। ਅਜਿਹੇ ਸੰਗਮ 'ਚ ਇਸ਼ਨਾਨ ਕਰਨਾ ਬਹੁਤ ਹੀ ਨੇਕ ਹੁੰਦਾ ਹੈ। ਇੱਥੇ ਪਵਿੱਤਰ ਨਦੀਆਂ 'ਚ ਇਸ਼ਨਾਨ ਕਰਨ ਨਾਲ ਮਨੁੱਖ ਦੇ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ।
ਮਹਾਕੁੰਭ ਨਾਲ ਜੁੜੀਆਂ ਕੁਝ ਅਜਿਹੀਆਂ ਚੀਜ਼ਾਂ ਹਨ, ਜੋ ਘਰ 'ਚ ਖੁਸ਼ੀਆਂ ਲਿਆਉਂਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਚੀਜ਼ਾਂ ਬਾਰੇ।
ਮਹਾਕੁੰਭ ਤੋਂ ਵਾਪਸ ਆਉਂਦੇ ਸਮੇਂ ਸੰਗਮ ਦੀ ਪਵਿੱਤਰ ਮਿੱਟੀ ਨੂੰ ਘਰ 'ਚ ਲਿਆਓ। ਇਸ ਮਿੱਟੀ ਨੂੰ ਪੂਜਾ ਸਥਾਨ ਜਾਂ ਘਰ ਦੇ ਮੁੱਖ ਦੁਆਰ 'ਤੇ ਰੱਖਣ ਨਾਲ ਸਕਾਰਾਤਮਕ ਊਰਜਾ ਆਉਂਦੀ ਹੈ। ਧਾਰਮਿਕ ਮਾਨਤਾ ਹੈ ਕਿ ਇਸ ਨਾਲ ਘਰ ਸ਼ੁੱਧ ਹੁੰਦਾ ਹੈ। ਨਾਲ ਹੀ ਘਰ 'ਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ।
ਜੇਕਰ ਤੁਸੀਂ ਮਹਾਕੁੰਭ ਤੋਂ ਸ਼ਿਵਲਿੰਗ ਲਿਆਉਂਦੇ ਹੋ ਤਾਂ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਘੱਟ ਹੋ ਸਕਦੀਆਂ ਹਨ। ਧਾਰਮਿਕ ਗ੍ਰੰਥਾਂ 'ਚ ਸ਼ਿਵਲਿੰਗ ਦੀ ਨਿਯਮਿਤ ਪੂਜਾ ਦਾ ਜ਼ਿਕਰ ਕੀਤਾ ਗਿਆ ਹੈ। ਇਸ ਨਾਲ ਘਰ 'ਚ ਖੁਸ਼ਹਾਲੀ ਆਉਂਦੀ ਹੈ ਅਤੇ ਭਗਵਾਨ ਸ਼ਿਵ ਦੀ ਕਿਰਪਾ ਹੁੰਦੀ ਹੈ।
ਮਹਾਕੁੰਭ 'ਚ ਇਸ਼ਨਾਨ ਕਰੋ। ਇਸ ਤੋਂ ਬਾਅਦ ਗੰਗਾ ਜਲ ਘਰ ਜ਼ਰੂਰ ਲੈ ਕੇ ਆਓ। ਗੰਗਾ ਜਲ ਘਰ ਦੀ ਨਕਾਰਾਤਮਕ ਊਰਜਾ ਨੂੰ ਦੂਰ ਕਰਦਾ ਹੈ। ਨਾਲ ਹੀ ਘਰ 'ਚ ਗੰਗਾ ਜਲ ਲਿਆਉਣਾਂ ਸ਼ੁਭ ਮੰਨਿਆ ਜਾਂਦਾ ਹੈ।
ਮਹਾਕੁੰਭ ਤੋਂ ਤੁਲਸੀ ਦੇ ਪੌਦੇ ਨੂੰ ਘਰ ਲਿਆਉਣਾ ਅਤੇ ਲਗਾਉਣਾ ਬਹੁਤ ਸ਼ੁਭ ਹੁੰਦਾ ਹੈ। ਇਸ ਪੌਦੇ ਨੂੰ ਘਰ 'ਚ ਲਗਾਉਣ ਨਾਲ ਗਰੀਬੀ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਆਰਥਿਕ ਸਥਿਤੀ ਵੀ ਮਜ਼ਬੂਤ ਹੁੰਦੀ ਹੈ।