ਮਜੀਠੀਆ ਕੋਲ ਕੋਈ
ਉਪਲਬੱਧੀ
ਨਹੀਂ ਉਹ ਸਿਰਫ ਸੁਖਬੀਰ ਬਾਦਲ ਦੇ ਸਾਲੇ ਹਨ-ਸੀਐੱਮ ਮਾਨ
1 Dec 2023
TV9 Punjabi
ਬਿਕਰਮ ਮਜੀਠੀਆ ਨੇ ਜਿਹੜੇ ਸੀਐੱਮ ਮਾਨ ਤੇ ਇਲਜ਼ਾਮ ਲਗਾਏ ਹਨ ਮਾਨ ਨੇ ਉਨ੍ਹਾਂ ਦਾ ਜਵਾਬ ਮਜੀਠੀਆ ਨੂੰ ਦਿੱਤਾ।
ਸੀਐੱਮ ਮਾਨ ਦਾ ਜਵਾਬ
ਉਨ੍ਹਾਂ ਨੇ ਕਿਹਾ ਕਿ ਬਿਕਰਮ ਕੋਲ ਤਾਂ ਕੋਈ ਉਪਲਬੱਧੀ ਹੀ ਨਹੀਂ ਉਹ ਸਿਰਫ ਸੁਖਬੀਰ ਬਾਦਲ ਦੇ ਸਾਲੇ ਹਨ।
ਸਿਰਫ ਬਾਦਲ ਦੇ ਸਾਲੇ
ਇਸ ਦੌਰਾਨ ਇੱਕ ਕਿੱਸਾ ਸੁਣਾਉਂਦੇ ਹੋਏ ਸੀ.ਐਮ ਮਾਨ ਨੇ ਕਿਹਾ- 1957 ਵਿੱਚ ਜਦੋਂ ਭਾਰਤ ਵਿੱਚ ਵੋਟਿੰਗ ਹੋਈ ਤਾਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ (Jawaharlal Nehru) ਦੀ ਅਗਵਾਈ ਵਿੱਚ ਇੱਕ ਵਫ਼ਦ ਅਰਬ ਦੇਸ਼ਾਂ ਵਿੱਚ ਗਿਆ।
ਸੀਐੱਮ ਨੇ ਸੁਣਾਇਆ ਕਿੱਸਾ
ਉਥੋਂ ਦੇ ਰਾਜੇ ਨੇ ਅਰਬੀ ਨਸਲ ਦੇ ਘੋੜੇ ਵਫ਼ਦ ਨੂੰ ਦਿੱਤੇ ਤਾਂ ਜੋ ਭਾਰਤੀ ਫ਼ੌਜ ਉਨ੍ਹਾਂ ਨੂੰ ਆਪਣੀ ਰੱਖਿਆ ਸੈਨਾ ਵਿੱਚ ਸ਼ਾਮਲ ਕਰ ਸਕੇ।
ਅਰਬੀ ਨਸਲ ਦੇ ਘੋੜੇ
ਸੀ.ਐਮ ਨੇ ਕਿਹਾ ਕਿ ਇਸ ਟੀਮ ਵਿੱਚ ਉਪ ਰੱਖਿਆ ਮੰਤਰੀ ਸੁਰਜੀਤ ਸਿੰਘ ਮਜੀਠੀਆ ਬਿਕਰਮ ਮਜੀਠੀਆ, (Bikram Majithia) ਦੇ ਪੁਰਖੇ ਸਨ। ਨਿਯਮਾਂ ਮੁਤਾਬਕ ਉਨ੍ਹਾਂ ਘੋੜਿਆਂ ਨੂੰ ਮੇਰਠ ਪਹੁੰਚਣਾ ਚਾਹੀਦਾ ਸੀ ਪਰ 2 ਮਹੀਨਿਆਂ ਬਾਅਦ ਅਰਬੀ ਬਾਦਸ਼ਾਹ ਨੇ ਬੁਲਾ ਕੇ ਪੁੱਛਿਆ ਕਿ ਘੋੜੇ ਕਿੱਥੇ ਹਨ।
ਸੁਰਜੀਤ ਸਿੰਘ ਮਜੀਠੀਆ ਬਿਕਰਮ ਮਜੀਠੀਆ ਦੇ ਪੁਰਖੇ
ਅਰਬ ਦੇ ਰਾਜੇ ਨੂੰ ਸੂਚਿਤ ਕੀਤਾ ਗਿਆ ਕਿ ਘੋੜੇ ਮੇਰਠ ਨਹੀਂ ਪਹੁੰਚੇ ਹਨ ਅਤੇ ਕਿਸੇ ਨਿੱਜੀ ਕੰਮ ਲਈ ਚਲੇ ਗਏ ਹਨ।
ਮਜੀਠੀਆ ਪਰਿਵਾਰ ਇਹ ਵੀ ਕਹਾਣੀ ਕਹਾਣੀ ਸੀਐੱਮ ਨੇ ਦੱਸੀ
ਜਿਸ ਤੋਂ ਬਾਅਦ ਅਰਬ ਦੇਸ਼ ਦੇ ਬਾਦਸ਼ਾਹ ਨੇ ਪ੍ਰਧਾਨ ਮੰਤਰੀ ਨਹਿਰੂ ਨੂੰ ਫੋਨ ਕਰਕੇ ਇਤਰਾਜ਼ ਪ੍ਰਗਟਾਇਆ। ਫਿਰ ਨਹਿਰੂ ਨੇ ਮਜੀਠੀਆ ਨੂੰ ਫੋਨ ਕਰਕੇ ਅਸਤੀਫਾ ਦੇਣ ਲਈ ਕਿਹਾ। ਅੱਜ ਜਦੋਂ ਵੀ ਕੋਈ ਪੱਗ ਬੰਨ੍ਹ ਕੇ ਮੇਰਠ ਜਾਂਦਾ ਹੈ ਤਾਂ ਉਸ ਨੂੰ ਘੋੜਾ ਚੋਰ ਕਿਹਾ ਜਾਂਦਾ ਹੈ।
ਘੋੜਾ ਚੋਰ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
2000 ਦੇ ਨੋਟ 'ਤੇ RBI ਦਾ ਹੈਰਾਨ ਕਰਨ ਵਾਲਾ ਖੁਲਾਸਾ
https://tv9punjabi.com/web-stories