30-01- 2024
TV9 Punjabi
Author: Isha
‘ਆਪ’ ਅਤੇ ਕਾਂਗਰਸ ਗਠਜੋੜ ਦੀ ਉਮੀਦਵਾਰ ਪ੍ਰੇਮ ਲਤਾ ਨੂੰ 17 ਵੋਟਾਂ ਮਿਲੀਆਂ। ਇੱਥੇ ਭਾਜਪਾ ਦੇ ਹੱਕ ਵਿੱਚ ਕਰਾਸ ਵੋਟਿੰਗ ਹੋਈ ਹੈ।
ਮੇਅਰ ਚੋਣਾਂ ਵਿੱਚ ਭਾਜਪਾ ਨੂੰ ਸਿਰਫ਼ 16 ਕੌਂਸਲਰਾਂ ਦਾ ਸਮਰਥਨ ਪ੍ਰਾਪਤ ਸੀ। ‘ਆਪ’ ਦੀਆਂ 13 ਅਤੇ ਕਾਂਗਰਸ ਦੀਆਂ 6 ਵੋਟਾਂ ਤੋਂ ਇਲਾਵਾ, ਇੱਕ ਸੰਸਦ ਮੈਂਬਰ ਮਨੀਸ਼ ਤਿਵਾੜੀ ਸਮੇਤ 20 ਵੋਟਾਂ ਸਨ।
ਮੇਅਰ ਚੋਣ ਦੇ ਨਤੀਜੇ ਤੋਂ ਇਹ ਸਪੱਸ਼ਟ ਹੈ ਕਿ ਇੱਥੇ ‘ਆਪ’-ਕਾਂਗਰਸ ਗੱਠਜੋੜ ਦੀਆਂ 3 ਵੋਟਾਂ ਭਾਜਪਾ ਦੇ ਹੱਕ ਵਿੱਚ ਗਈਆਂ ਹਨ।
ਪਿਛਲੇ ਇੱਕ ਸਾਲ ਦੇ ਕਾਰਜਕਾਲ ਵਿੱਚ, ‘ਆਪ’ ਦੇ ਕੁਲਦੀਪ ਕੁਮਾਰ ਟੀਟਾ ਇੱਥੋਂ ਦੇ ਮੇਅਰ ਸਨ। ਪਰ ਹੁਣ ਭਾਜਪਾ ਨੇ ਉਨ੍ਹਾਂ ਤੋਂ ਚੰਡੀਗੜ੍ਹ ਕਾਰਪੋਰੇਸ਼ਨ ਦੀ ਸੱਤਾ ਖੋਹ ਲਈ ਹੈ।
ਭਾਜਪਾ ਦਾ ਕਹਿਣਾ ਹੈ ਕਿ ਚੰਡੀਗੜ੍ਹ ਵਿੱਚ ਵਿਕਾਸ ਦੀ ਘਾਟ ਕਾਰਨ, ਕੌਂਸਲਰਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਭਾਜਪਾ ਦੇ ਹੱਕ ਵਿੱਚ ਵੋਟ ਪਾਈ ਹੈ।
ਇਸ ਤੋਂ ਇਲਾਵਾ ਸੂਤਰਾਂ ਅਨੁਸਾਰ ਕਾਂਗਰਸ ਦੇ ਮੈਂਬਰਾਂ ਵੱਲੋਂ ਕਰਾਸ ਵੋਟਿੰਗ ਹੋਣ ਦੀ ਖ਼ਬਰ ਹੈ।