ਕਾਂਗਰਸ ਦੀ 4 ਵਾਰ ਸਾਂਸਦ ਪ੍ਰਨੀਤ ਕੌਰ ਨੇ ਦਿੱਤਾ ਅਸਤੀਫਾ, ਭਾਜਪਾ ‘ਚ ਹੋਏ ਸ਼ਾਮਲ

14 March 2024

TV9 Punjabi

ਕੈਪਟਨ ਅਮਰਿੰਦਰ ਦੀ ਪਤਨੀ ਪ੍ਰਨੀਤ ਕੌਰ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਈ ਹੈ।

ਭਾਜਪਾ ਵਿੱਚ ਸ਼ਾਮਲ

ਪ੍ਰਨੀਤ ਕੌਰ ਪਿਛਲੇ 25 ਸਾਲਾਂ ਤੋਂ ਪਟਿਆਲਾ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ ਤੇ 4 ਵਾਰ ਕਾਂਗਰਸ ਦੀ ਸੰਸਦ ਮੈਂਬਰ ਰਹਿ ਚੁੱਕੇ ਹਨ ।

ਸੀਟ ਤੋਂ ਚੋਣ 

ਭਾਜਪਾ ਇਸ ਸੀਟ ਤੋਂ ਪ੍ਰਨੀਤ ਕੌਰ ਨੂੰ ਉਮੀਦਵਾਰ ਬਣਾ ਸਕਦੀ ਹੈ। ਇਤਿਹਾਸ ਵਿੱਚ ਪਹਿਲੀ ਵਾਰ ਭਾਜਪਾ ਪਟਿਆਲਾ ਸੀਟ ਤੋਂ ਚੋਣ ਲੜੇਗੀ। 

ਪਟਿਆਲਾ ਸੀਟ

ਪ੍ਰਨੀਤ ਕੌਰ ਦੀ ਉਮਰ 79 ਸਾਲ ਹੈ, ਪਰ ਉਨ੍ਹਾਂ ਦੀ ਖ਼ਾਤਰ ਭਾਜਪਾ 75 ਸਾਲ ਤੋਂ ਵੱਧ ਉਮਰ ਦੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਨਾ ਉਤਾਰਨ ਦੀ ਨੀਤੀ ਵਿੱਚ ਢਿੱਲ ਵੀ ਦੇ ਸਕਦੀ ਹੈ।

ਨੀਤੀ ਵਿੱਚ ਢਿੱਲ 

ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪ੍ਰਨੀਤ ਕੌਰ ਨੇ ਕਿਹਾ ਕਿ ਮੈਂ ਅੱਜ ਭਾਜਪਾ ਵਿੱਚ ਸ਼ਾਮਲ ਹੋ ਰਹੀ ਹਾਂ। ਮੈਂ ਪਿਛਲੇ 25 ਸਾਲਾਂ ਤੋਂ ਲੋਕਤੰਤਰ ਲਈ ਕੰਮ ਕੀਤਾ ਹੈ।

ਲੋਕਤੰਤਰ ਲਈ ਕੰਮ

ਪ੍ਰਨੀਤ ਕੌਰ ਸਾਬਕਾ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਹੈ। ਉਹ ਪਟਿਆਲਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸੀ। 

ਕੌਣ ਹਨ ਪ੍ਰਨੀਤ ਕੌਰ?

ਲੁਧਿਆਣਾ ‘ਚ 2 ਰੋਜ਼ਾ ਕਿਸਾਨ ਮੇਲਾ, ਖੇਤੀਬਾੜੀ ਮੰਤਰੀ ਖੁੱਡੀਆਂ ਨੇ ਕੀਤਾ ਉਦਘਾਟਨ