25-06- 2025
TV9 Punjabi
Author: Isha Sharma
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠਿਆ ਨੂੰ ਵਿਜੀਲੈਂਸ ਨੇ ਹਿਰਾਸਤ ‘ਚ ਲੈ ਲਿਆ ਹੈ।
ਹਿਰਾਸਤ ‘ਚ ਲੈ ਕੇ ਵਿਜੀਲੈਂਸ ਟੀਮ ਮੁਹਾਲੀ ਲਈ ਰਵਾਨਾ ਹੋ ਗਈ ਹੈ।
ਮਜੀਠਿਆ ਦੀ ਅੰਮ੍ਰਿਤਸਰ ਤੇ ਚੰਡੀਗੜ੍ਹ ਰਿਹਾਇਸ਼ ‘ਤੇ ਵਿਜੀਲੈਂਸ ਟੀਮ ਨੇ ਰੇਡ ਕੀਤੀ ਹੈ।
ਇੱਕ ਰੇਡ ਉਨ੍ਹਾਂ ਦੇ ਅੰਮ੍ਰਿਤਸਰ ਗ੍ਰੀਨ ਐਵਨਿਊ ਵਾਲੀ ਰਿਹਾਇਸ਼ ‘ਤੇ ਹੋ ਰਹੀ ਹੈ, ਮਜੀਠਿਆ ਅੰਮ੍ਰਿਤਸਰ ਰਿਹਾਇਸ਼ ‘ਤੇ ਖੁਦ ਮੌਜੂਦ ਹਨ।
ਐਸਐਸਪੀ ਵਿਜੀਲੈਂਸ ਲਖਬੀਰ ਸਿੰਘ ਵੀ ਉਨ੍ਹਾਂ ਦੇ ਘਰ ਅੰਦਰ ਮੌਜੂਦ ਹਨ। ਵਿਜੀਲੈਂਸ ਦੀ ਟੀਮ ਸਵੇਰ ਤੋਂ ਹੀ ਉਨ੍ਹਾਂ ਦੀ ਘਰ ਦੀ ਜਾਂਚ ਕਰ ਰਹੀ ਹੈ।
ਵਿਜੀਲੈਂਸ ਨੇ ਕਿਸ ਮਾਮਲੇ ‘ਚ ਇਹ ਰੇਡ ਕੀਤੀ ਹੈ, ਇਸ ਬਾਰੇ ਫ਼ਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।