17 Nov 2023
TV9 Punjabi
ਭਾਰਤ 'ਚ ਖੇਡੇ ਜਾ ਰਹੇ ਵਨਡੇ ਵਿਸ਼ਵ ਕੱਪ ਦਾ ਫਾਈਨਲ 19 ਨਵੰਬਰ ਦਿਨ ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਣਾ ਹੈ।
Pic Credit: AFP/PTI/GCA/BCCI
ਅੰਗਰੇਜ਼ੀ ਅਖਬਾਰ ਡੇਲੀ ਮੇਲ ਦੀ ਰਿਪੋਰਟ ਮੁਤਾਬਕ ਐਂਡੀ ਨੂੰ ਪਿਛਲੇ ਸ਼ੁੱਕਰਵਾਰ ਨੂੰ ਅਹਿਮਦਾਬਾਦ ਜਾਣਾ ਪਿਆ ਕਿਉਂਕਿ ਉਹ ਫਾਈਨਲ ਦੀ ਪਿੱਚ ਨੂੰ ਲੈ ਕੇ ਚਿੰਤਤ ਸੀ। ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਫਾਈਨਲ ਪਿੱਚ ਟੀਮ ਇੰਡੀਆ ਦੇ ਮੁਤਾਬਕ ਨਾ ਬਣਾਈ ਜਾਵੇ।
ਇੰਡੀਆ ਐਕਸਪ੍ਰੈਸ ਨੇ ਮੰਗਲਵਾਰ ਨੂੰ ਆਪਣੀ ਰਿਪੋਰਟ ਵਿੱਚ ਦੱਸਿਆ ਸੀ ਕਿ ਭਾਰਤੀ ਟੀਮ ਪ੍ਰਬੰਧਨ ਨੇ ਬੀਸੀਸੀਆਈ ਕਿਊਰੇਟਰਾਂ ਨੂੰ ਵਾਨਖੇੜੇ ਸਟੇਡੀਅਮ ਦੀ ਪਿੱਚ ਤੋਂ ਘਾਹ ਹਟਾਉਣ ਅਤੇ ਇਸਨੂੰ ਹੌਲੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਸੈਮੀਫਾਈਨਲ ਇਸੇ ਮੈਦਾਨ 'ਤੇ ਖੇਡਿਆ ਗਿਆ ਸੀ।
ਇਸ ਵਿਸ਼ਵ ਕੱਪ ਦੇ ਚਾਰ ਮੈਚ ਅਹਿਮਦਾਬਾਦ 'ਚ ਖੇਡੇ ਗਏ ਹਨ, ਜਿਨ੍ਹਾਂ 'ਚੋਂ ਤਿੰਨ ਮੈਚ ਉਨ੍ਹਾਂ ਪਿੱਚਾਂ 'ਤੇ ਖੇਡੇ ਗਏ ਹਨ, ਜੋ ਸ਼ਡਿਊਲ 'ਚ ਨਹੀਂ ਸਨ। ਐਂਡੀ ਨੂੰ ਇਸ ਗੱਲ ਦੀ ਵੀ ਚਿੰਤਾ ਹੈ ਕਿ ਫਾਈਨਲ ਦੀ ਪਿੱਚ ਵੀ ਬਦਲ ਸਕਦੀ ਹੈ।
ਐਂਡੀ ਨੇ ਅਹਿਮਦਾਬਾਦ ਸਟੇਡੀਅਮ ਦੀ ਪਿੱਚ ਨੰਬਰ 5 'ਤੇ ਫਾਈਨਲ ਮੈਚ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਦੀ ਵਰਤੋਂ ਸਿਰਫ ਇਕ ਵਾਰ ਕੀਤੀ ਗਈ ਹੈ। ਹਾਲਾਂਕਿ ਉਨ੍ਹਾਂ ਨੂੰ ਪਿਛਲੇ ਹਫਤੇ ਹੀ ਪਤਾ ਲੱਗਾ ਸੀ ਕਿ ਫਾਈਨਲ 'ਚ ਪਿੱਚ ਨੰਬਰ 6 ਦੀ ਵਰਤੋਂ ਕੀਤੀ ਜਾ ਸਕਦੀ ਹੈ।
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਪਹਿਲੇ ਸੈਮੀਫਾਈਨਲ ਦੀ ਪਿੱਚ ਵੀ ਆਖਰੀ ਸਮੇਂ 'ਤੇ ਬਦਲ ਦਿੱਤੀ ਗਈ ਸੀ ਅਤੇ ਉਸ ਸਮੇਂ ਐਂਡੀ ਨੇ ਕਿਹਾ ਸੀ ਕਿ ਜਿਸ ਪਿੱਚ ਦਾ ਫੈਸਲਾ ਕੀਤਾ ਗਿਆ ਸੀ, ਉਸ 'ਚ ਕੁਝ ਸਮੱਸਿਆ ਸੀ, ਇਸ ਲਈ ਆਖਰੀ ਸਮੇਂ 'ਤੇ ਪਿੱਚ ਬਦਲ ਦਿੱਤੀ ਗਈ ਸੀ।