30-10- 2024
TV9 Punjabi
Author: Isha Sharma
ਸ਼੍ਰੀ ਕੇਦਾਰਨਾਥ ਧਾਮ ਦੇ ਕਪਾਟ ਦੀਵਾਲੀ ਤੋਂ ਬਾਅਦ ਭਈਆ ਦੂਜ, ਐਤਵਾਰ, 3 ਨਵੰਬਰ ਨੂੰ ਸਵੇਰੇ 8.30 ਵਜੇ ਬੰਦ ਹੋ ਰਹੇ ਹਨ।
ਦੀਵਾਲੀ ਅਤੇ ਕਪਾਟ ਬੰਦ ਹੋਣ ਕਾਰਨ ਕੇਦਾਰਨਾਥ ਮੰਦਰ ਕਮੇਟੀ ਅਤੇ ਦਾਨੀ ਸੱਜਣਾਂ ਵੱਲੋਂ ਮੰਦਰ ਨੂੰ 10 ਕੁਇੰਟਲ ਤੋਂ ਵੱਧ ਫੁੱਲਾਂ ਨਾਲ ਸਜਾਇਆ ਗਿਆ ਹੈ।
ਸ਼੍ਰੀ ਕੇਦਾਰਨਾਥ ਧਾਮ ਵਿੱਚ ਸ਼੍ਰੀ ਭਕੁੰਤ ਭੈਰਵਨਾਥ ਜੀ ਦੇ ਕਪਾਟ 29 ਅਕਤੂਬਰ ਨੂੰ ਬੰਦ ਕਰ ਦਿੱਤੇ ਗਏ ਸਨ, ਜਿਸ ਤੋਂ ਬਾਅਦ ਕਪਾਟ ਬੰਦ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ।
ਇਸ ਤੋਂ ਇਲਾਵਾ ਸ਼੍ਰੀ ਬਦਰੀਨਾਥ ਧਾਮ ਦੇ ਕਪਾਟ 17 ਨਵੰਬਰ ਨੂੰ ਬੰਦ ਹੋ ਰਹੇ ਹਨ। ਤੀਜੇ ਕੇਦਾਰ ਤੁੰਗਨਾਥ ਜੀ ਅਤੇ ਦੂਜੇ ਕੇਦਾਰ ਮਦਮਹੇਸ਼ਵਰ ਜੀ ਦੇ ਕਪਾਟ 4 ਨਵੰਬਰ ਨੂੰ ਬੰਦ ਹੋ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਗੰਗੋਤਰੀ ਮੰਦਿਰ ਕਮੇਟੀ ਅਤੇ ਯਮੁਨੋਤਰੀ ਮੰਦਿਰ ਕਮੇਟੀ ਵੱਲੋਂ ਅੰਨਕੂਟ, ਗੰਗੋਤਰੀ ਧਾਮ ਦੇ ਕਪਾਟ 2 ਨਵੰਬਰ ਨੂੰ ਬੰਦ ਕੀਤੇ ਜਾਣੇ ਹਨ।
ਇਸ ਦੇ ਨਾਲ ਹੀ ਯਮੁਨੋਤਰੀ ਧਾਮ ਦੇ ਕਪਾਟ ਵੀ ਭਈਆ ਦੂਜ ਵਾਲੇ ਦਿਨ 3 ਨਵੰਬਰ ਨੂੰ ਬੰਦ ਹੋ ਰਹੇ ਹਨ। ਅਜਿਹੇ 'ਚ ਇਸ ਸਾਲ ਦੀ ਚਾਰਧਾਮ ਯਾਤਰਾ 29 ਨਵੰਬਰ ਨੂੰ ਸਮਾਪਤ ਹੋ ਰਹੀ ਹੈ।