21-10- 2024
TV9 Punjabi
Author: Isha Sharma
ਸ਼ਮੀ ਨੇ ਕਿਹਾ ਕਿ ਹੁਣ ਉਨ੍ਹਾਂ ਦੇ ਪੈਰਾਂ 'ਚ ਦਰਦ ਨਹੀਂ ਹੈ ਅਤੇ ਉਨ੍ਹਾਂ ਨੇ ਗੇਂਦਬਾਜ਼ੀ ਦਾ ਜ਼ੋਰਦਾਰ ਅਭਿਆਸ ਵੀ ਕੀਤਾ ਹੈ।
Pic Credit: AFP/PTI/INSTAGRAM/GETTY
ਸ਼ਮੀ ਨੇ ਦੱਸਿਆ ਕਿ ਉਹ ਮੈਚ ਫਿਟਨੈੱਸ ਹਾਸਲ ਕਰਨ ਲਈ ਰਣਜੀ ਟਰਾਫੀ ਦੇ 2 ਮੈਚ ਖੇਡ ਸਕਦੇ ਹਨ। ਉਹ ਜਲਦੀ ਹੀ ਬੰਗਾਲ ਲਈ ਮੈਦਾਨ 'ਚ ਉਤਰ ਸਕਦੇ ਹਨ।
ਸ਼ਮੀ ਨੇ ਦੱਸਿਆ ਕਿ ਉਹ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਵੱਧ ਤੋਂ ਵੱਧ ਗੇਂਦਬਾਜ਼ੀ ਕਰਨਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੇ ਰਣਜੀ ਟਰਾਫੀ ਖੇਡਣ ਦਾ ਫੈਸਲਾ ਕੀਤਾ ਹੈ।
ਮੁਹੰਮਦ ਸ਼ਮੀ ਵਿਸ਼ਵ ਕੱਪ ਫਾਈਨਲ ਤੋਂ ਬਾਅਦ ਟੀਮ ਇੰਡੀਆ ਤੋਂ ਬਾਹਰ ਹਨ। ਸ਼ਮੀ ਦੇ ਗੋਡੇ 'ਤੇ ਸੱਟ ਲੱਗ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਸਰਜਰੀ ਵੀ ਹੋਈ ਸੀ।
ਸ਼ਮੀ ਨੇ NCA, ਬੈਂਗਲੁਰੂ 'ਚ ਲਗਾਤਾਰ ਗੇਂਦਬਾਜ਼ੀ ਕੀਤੀ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦੀ ਲੱਤ 'ਤੇ ਪੱਟੀ ਬੰਨ੍ਹੀ ਹੋਈ ਸੀ।
ਹਾਲ ਹੀ 'ਚ ਰੋਹਿਤ ਸ਼ਰਮਾ ਨੇ ਕਿਹਾ ਸੀ ਕਿ ਉਹ ਆਸਟ੍ਰੇਲੀਆ ਦੌਰੇ 'ਤੇ ਕਿਸੇ ਵੀ ਅਨਫਿਟ ਗੇਂਦਬਾਜ਼ ਨੂੰ ਨਹੀਂ ਲੈਣਗੇ। ਪਰ ਸ਼ਮੀ ਹੁਣ ਖੁਦ ਨੂੰ ਫਿੱਟ ਦੱਸ ਰਹੇ ਹਨ।