12-11- 2024
TV9 Punjabi
Author: Isha Sharma
ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ‘ਚ ਸਿੱਖ ਭਾਈਚਾਰੇ ਦੇ ਯੋਗਦਾਨ ਨੂੰ ਸਨਮਾਨਿਤ ਕਰਦੇ ਹੋਏ ਬਰਵਿੱਕ ਸਪ੍ਰਿਗਜ਼ ਖੇਤਰ ਦੀ ਇੱਕ ਝੀਲ ਦਾ ਨਾਂ ‘ਗੁਰੂ ਨਾਨਕ ਝੀਲ’ ਰੱਖਿਆ ਗਿਆ ਹੈ।
ਇਹ ਐਲਾਨ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਕੀਤਾ ਗਿਆ ਹੈ।
ਵਿਕਟੋਰੀਅਨ ਮਲਟੀਕਲਚਰ ਅਫੇਅਰਸ ਮੰਤਰੀ ਇੰਗਰਿਡ ਸਿਟ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਵਿਕਟੋਰੀਆ ‘ਚ ਲੰਗਰ ਸਮਾਰੋਹ ਦਾ ਆਯੋਜਨ ਕਰੇਗੀ ਤੇ ਸੇਵਾ ਵਜੋਂ 6 ਲੱਖ ਡਾਲਰ ਦੇਵੇਗੀ।
ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ‘ਚ ‘ਨਾਮ ਏ ਪਲੇਸ’ ਅਭਿਆਨ ਤਹਿਤ ਬਰਵਿੱਕ ਸਪ੍ਰਿੰਗਜ਼ ਝੀਲ ਦਾ ਨਾਂ ਬਦਲ ਕੇ ‘ਗੁਰੂ ਨਾਨਕ ਝੀਲ’ ਰੱਖਿਆ ਗਿਆ ਹੈ।
ਵਿਕਟੋਰੀਆ ਸਰਕਾਰ ਦਾ ਇਹ ਅਭਿਆਨ ਸਮਾਜ ਦੇ ਘੱਟ ਗਿਣਤੀ ਤੇ ਵਿਸ਼ੇਸ਼ ਭਾਈਚਾਰੇ ਦੇ ਪ੍ਰਮੁੱਖ ਗੁਰੂਆ, ਹਸਤੀਆਂ ਤੇ ਲੋਕਾਂ ਨੂੰ ਸਨਮਾਨਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਹੌ।
ਇਸ ਪਹਿਲ ਤਹਿਤ ਸਿੱਖ ਧਰਮ ਦੇ ਪਹਿਲੇ ਗੁਰੂ- ਗੁਰੂ ਨਾਨਕ ਦੇਵ ਜੀ ਦੇ ਨਾਂ ‘ਤੇ ਝੀਲ ਦਾ ਨਾਂ ਰੱਖਿਆ ਗਿਆ ਹੈ।