ਹੈਲਥ ਅਤੇ ਬਿਊਟੀ ਨੂੰ ਬਿਹਤਰ ਬਣਾਉਣ ਲਈ ਇਨ੍ਹਾਂ ਟਿਪਸ ਦਾ ਕਰੋ ਇਸਤੇਮਾਲ 

29 Sep 2023

TV9 Punjabi

ਜੇਕਰ ਤੁਸੀਂ ਹਰ ਰੋਜ਼ ਥੋੜ੍ਹੀ ਮਾਤਰਾ ਵਿੱਚ ਡ੍ਰਾਈ ਫਰੂਟ ਖਾਂਦੇ ਹੋ, ਤਾਂ ਤੁਹਾਡੇ ਬਿਮਾਰ ਹੋਣ ਦਾ ਖ਼ਤਰਾ 60% ਘੱਟ ਜਾਵੇਗਾ।

ਡ੍ਰਾਈ ਫਰੂਟ

Credits: FreePik

ਜਿਨ੍ਹਾਂ ਲੋਕਾਂ ਨੂੰ ਲੀਵਰ ਦੀ ਸਮੱਸਿਆ ਹੈ ਅਤੇ ਭੁੱਖ ਦੀ ਕਮੀ ਹੈ, ਉਨ੍ਹਾਂ ਨੂੰ ਸਵੇਰੇ ਖਾਲੀ ਪੇਟ ਅਨਾਰ ਦੇ ਜੂਸ ਵਿੱਚ ਇੱਕ ਚੁਟਕੀ ਨਮਕ ਮਿਲਾ ਕੇ ਪੀਣਾ ਚਾਹੀਦਾ ਹੈ।

ਅਨਾਰ ਦਾ ਜੂਸ 

ਅਦਰਕ ਨਿੰਬੂ ਪਾਣੀ ਪੀਣ ਨਾਲ ਖੂਨ ਸ਼ੁੱਧ ਹੁੰਦਾ ਹੈ, ਚਮੜੀ 'ਤੇ ਚਮਕ ਆਉਂਦੀ ਹੈ ਅਤੇ ਮੁਹਾਸੇ ਅਤੇ ਚਮੜੀ ਦੀ ਲਾਗ ਵਰਗੀਆਂ ਸਮੱਸਿਆਵਾਂ ਤੋਂ ਬਚਿਆ ਜਾਂਦਾ ਹੈ।

ਅਦਰਕ ਨਿੰਬੂ ਵਾਲਾ ਪਾਣੀ

ਤੁਲਸੀ ਦੇ ਪੱਤਿਆਂ ਨੂੰ ਗੁਲਾਬ ਜਲ 'ਚ 15-20 ਮਿੰਟਾਂ ਲਈ ਭਿਓ ਦਿਓ, ਫਿਰ ਇਸ ਨੂੰ ਪੀਸ ਲਓ, ਇਸ 'ਚ ਚੁਟਕੀ ਭਰ ਹਲਦੀ ਮਿਲਾ ਕੇ ਚਿਹਰੇ 'ਤੇ ਲਗਾਓ। ਕੁਝ ਹੀ ਦਿਨਾਂ ਵਿੱਚ ਤੁਹਾਨੂੰ ਦਾਗ ਰਹਿਤ ਅਤੇ ਚਮਕਦਾਰ ਚਮੜੀ ਮਿਲੇਗੀ।

ਚਹਿਰੇ ਲਈ ਫਾਇਦੇਮੰਦ ਹੈ ਤੁਲਸੀ ਦੇ ਪੱਤੇ

ਪਿਆਜ਼ ਦਾ ਰਸ ਚਿਹਰੇ ਦੀ ਚਮੜੀ 'ਤੇ ਲਗਾਉਣ ਨਾਲ ਦਾਗ-ਧੱਬੇ ਦੂਰ ਹੁੰਦੇ ਹਨ ਕਿਉਂਕਿ ਇਸ 'ਚ ਸਲਫਰ ਹੁੰਦਾ ਹੈ ਜੋ ਝੁਰੜੀਆਂ ਨੂੰ ਦੂਰ ਕਰਨ 'ਚ ਵੀ ਮਦਦ ਕਰਦਾ ਹੈ।

ਸਕਿਨ ਲਈ ਪਿਆਜ਼ ਦਾ ਰਸ

ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ਦੇ ਆਲੇ-ਦੁਆਲੇ ਠੰਡਾ ਦੁੱਧ ਲਗਾਉਣ ਨਾਲ ਕਾਲੇ ਘੇਰੇ ਦੂਰ ਹੁੰਦੇ ਹਨ ਅਤੇ ਅੱਖਾਂ ਦੀਆਂ ਝੁਰੜੀਆਂ ਵੀ ਘੱਟ ਹੁੰਦੀਆਂ ਹਨ।

ਰਾਤ ਨੂੰ ਇਸਤੇਮਾਲ ਕਰੋ ਠੰਡਾ ਦੁੱਧ 

ਘੱਟ ਪਾਣੀ ਪੀਣ ਨਾਲ ਸਰੀਰ ਵਿੱਚ ਦਰਦ, ਸਿਰ ਦਰਦ, ਪੇਟ ਦਰਦ, ਦਿਲ ਵਿੱਚ ਜਲਨ, ਪਿਸ਼ਾਬ ਕਰਨ ਵੇਲੇ ਜਲਨ, ਥਕਾਵਟ ਅਤੇ ਤਣਾਅ ਹੋ ਸਕਦਾ ਹੈ। ਇਸ ਲਈ ਦਿਨ ਭਰ ਖੂਬ ਪਾਣੀ ਪੀਓ। ਦਿਨ ਵਿਚ ਘੱਟ ਤੋਂ ਘੱਟ 3 ਲੀਟਰ ਪਾਣੀ ਪੀਓ।

 3 ਲੀਟਰ ਪਾਣੀ ਪੀਓ

ਰਾਤ ਨੂੰ ਇੱਕ ਗਲਾਸ ਪਾਣੀ ਵਿੱਚ ਅੱਧਾ ਚੱਮਚ ਅਜਵਾਇਣ ਪਾ ਕੇ ਸਵੇਰੇ ਗਰਮ ਕਰਕੇ ਪੀਣ ਨਾਲ ਪੇਟ ਦਰਦ ਠੀਕ ਹੋ ਜਾਵੇਗਾ।

ਪੇਟ ਦਰਦ ਹੋਵੇਗਾ ਠੀਕ 

Amazon Sale: 1 ਦਿਨ ਵਿੱਚ ਡਿਲੀਵਰੀ ਪ੍ਰਾਪਤ ਕਰੋ, ਮੁਫਤ ਪ੍ਰਾਈਮ ਗਾਹਕੀ ਪ੍ਰਾਪਤ ਕਰੋ